ਕਿਸਾਨਾਂ ਦੇ ਹੱਕ ’ਚ ਭੁਗਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ, ਕਹੀ ਵੱਡੀ ਗੱਲ
ਨਿਊਯਾਰਕ, 29 ਜਨਵਰੀ, 2021 : ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਰਸ ਨੇ ਦਿੱਲੀ ਬਾਰਡਰਾਂ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇਹੱਕ ਵਿਚ ਬਿਆਨ ਦਿੱਤਾ ਹੈ ਤੇ ਕਿਹਾ ਹੈ ਕਿ ਸ਼ਾਂਤੀਪੂਰਨ ਰੋਸ ਪ੍ਰਦਰਸ਼ਨਾਂ, ਇਕੱਤਰ ਹੋਣ ਦੀ ਆਜ਼ਾਦੀ ਤੇ ਅਹਿੰਸਾ ਦਾ ਸਨਮਾਨ ਕਰਨਾ ਚਾਹੀਦਾ ਹੈ।
ਸਕੱਤਰ ਜਨਰਲ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਨਵੀਂ ਦਿੱਲੀਵਿਚ ਵਾਪਰੀ ਹਿੰਸਾ ਬਾਰੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਜਿਵੇਂ ਕਿ ਅਸੀਂ ਇਹਨਾਂ ਕੇਸਾਂ ਬਾਰੇ ਆਖਦੇ ਹਾਂ, ਮੈਂ ਸੋਚਦਾ ਹਾਂ ਕਿ ਸ਼ਾਂਤੀਪੂਰਨ ਰੋਸ ਪ੍ਰਦਰਸ਼ਨਾਂ, ਇਕੱਤਰ ਹੋਣ ਦੀ ਆਜ਼ਾਦੀ ਤੇ ਅਹਿੰਸਾ ਦਾ ਸਨਮਾਨ ਕਰਨਾ ਬਹੁਤ ਜ਼ਰੂਰੀ ਹੈ।