ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 13 ਜਨਵਰੀ 2021 - ਕਿਸਾਨ ਯੂਨੀਅਨਾਂ ਦੇ ਸੱਦੇ ਤੇ ਅੱਜ ਲੋਹੜੀ ਦੇ ਪਵਿੱਤਰ ਤਿਓਹਾਰ ਮੌਕੇ ਸੁਲਤਾਨਪੁਰ ਲੋਧੀ ਅਤੇ ਵੱਖ-ਵੱਖ ਪਿੰਡਾਂ ਵਿੱਚ ਅੱਜ ਕਿਸਾਨ ਸੰਘਰਸ਼ ਕਮੇਟੀ, ਕੁਲ ਹਿੰਦ ਕਿਸਾਨ ਸਭਾ ਅਤੇ ਹੋਰ ਕਈ ਜਥੇਬੰਦੀਆਂ ਵਲੋਂ ਸੈਕੜੇ ਕਿਸਾਨਾਂ, ਮਜ਼ਦੂਰਾਂ, ਮੁਲਾਜਮਾਂ ਨੇ ਕਾਲੇ ਖੇਤੀ ਕਾਨੂੰਨਾਂ ਦੀਆਂ ਲੋਹੜੀ ਬਾਲ ਕੇ ਸਾੜੀਆਂ ਗਈਆਂ। ਇਸੇ ਤਹਿਤ ਸੁਲਤਾਨਪੁਰ ਲੋਧੀ ਦੇ ਤਲਵੰਡੀ ਪੁਲ ਚੌਂਕ ਵਿੱਚ ਲੋਹੜੀ ਬਾਲ ਕੇ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇ ਤੌਰ ਤੇ ਕਾਲੇ ਕਾਨੂੰਨਾ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਇਸ ਮੌਕੇ ਸੁਖਪ੍ਰੀਤ ਸਿੰਘ ਪਸੱਣ ਕਦੀਮ ਵਾਈਸ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਕਪੂਰਥਲਾ ਨੇ ਕਿਹਾ ਕਿ ਕਿਸਾਨਾ ਵੱਲੋ ਅੱਜ ਲੋਹੜੀ ਤੇ ਕਾਲੇ ਕਾਨੂੰਨਾ ਦੀਆਂ ਕਾਪੀਆਂ ਨੂੰ ਦਲਿੱਦਰ ਸਮਝ ਕੇ ਤਿਲਾਂ ਦੀ ਥਾਂ ਸਾੜਿਆ ਗਿਆ ਇਸ ਮੌਕੇ ਕੁਲ ਹਿੰਦ ਕਿਸਾਨ ਸਭਾ ਦੇ ਬੁਲਾਰੇ ਰਜਿੰਦਰ ਸਿੰਘ ਰਾਣਾ ਐਡਵੋਕੇਟ ਚੱਕ ਕੋਟਲਾ ਨੇ ਕਿਹਾ ਕਿ ਕਿਸ਼ਾਨ ਸੰਘਰਸ਼ ਵਿੱਚ ਰੋਜ਼ਾਨਾ ਦੋ ਤੋਂ ਤਿੰਨ ਕਿਸ਼ਾਨ ਸ਼ਹੀਦੀ ਪ੍ਰਾਪਤ ਕਰ ਰਹੇ ਹਨ, ਜਿਸ ਦੀ ਜ਼ਿਮੇਵਾਰ ਤਾਨਾਸ਼ਾਹ ਮੋਦੀ ਸਰਕਾਰ ਹੈ ਇਸ ਮੌਕੇ ਕੁਲਵਿੰਦਰ ਕੌਰ ਸਰਪੰਚ ਪਿੰਡ ਚੱਕ ਕੋਟਲਾ, ਕੁਲਵੰਤ ਸਿੰਘ, ਸੇਵਾ ਸਿੰਘ, ਜਗੀਰ ਸਿੰਘ, ਜੀਤ ਸਿੰਘ, ਰਣਜੀਤ ਸਿੰਘ, ਹਰਬੰਸ ਸਿੰਘ, ਬਲਵਿੰਦਰ ਸਿੰਘ, ਕਰਨੈਲ ਸਿੰਘ, ਮੇਜਰ ਸਿੰਘ, ਦਮਨਬੀਰ ਸਿੰਘ, ਗੁਰਲਾਲ ਸਿੰਘ ਪੰਡੋਰੀ ਸੁਖਪ੍ਰੀਤ ਸਿੰਘ ਪੱਸਣ ਕਦੀਮ ਪਰਮਜੀਤ ਸਿੰਘ ਖਾਲਸਾ ਸੁਖਦੇਵ ਸਿੰਘ ਬੂਸੋਵਾਲ ਗੁਰਦੇਵ ਸਿੰਘ ਕਬੀਰਪੁਰ ਅਮਰਜੀਤ ਸਿੰਘ ਰਣਜੀਤ ਸਿੰਘ ਪੱਕੇ ਕੋਠੇ ਨਿਸ਼ਾਨ ਸਿੰਘ ਹਰਪਰੀਤ ਸਿੰਘ ਸੰਨਦੀਪ ਪਾਲ ਸਿੰਘ ਕਾਲੇਵਾਲ ਬਲਜਿੰਦਰ ਸਿੰਘ ਬਲਵਿੰਦਰ ਭਰੋਆਣਾ ਸੰਤੋਖ ਸਿੰਘ ਸਾਹਬ ਸਿੰਘ ਰੂਬੀ ਝੰਡੂਵਾਲ ਰਣਯੋਧ ਲਵਪ੍ਰੀਤ ਹਾਜੀਪੁਰ ਮਾਸਟਰ ਚਰਨ ਸਿੰਘ ਜਸਵਿੰਦਰ ਸਿੰਘ ਪੰਡੋਰੀ ਸਵਰਨ ਸਿੰਘ ਖਾਲਸਾ ਮੁਖਤਿਆਰ ਸਿੰਘ ਢੋਟ ਚਰਨਜੀਤ ਕਮਲਜੀਤ ਸਿੰਘ ਸੰਧੂ ਸ਼ਾਲਾਪੁਰ ਸੁਖਵਿੰਦਰ ਸਿੰਘ ਸੁਖੂ ਪਰਮਿੰਦਰ ਸਿੰਘ ਅਨੂਪਪਰੀਤ ਸਿੰਘ ਹਾਜੀਪੁਰ ਬਲਵਿੰਦਰ ਸਿੰਘ ਚੰਦੀ ਆਦਿ ਕਿਸਾਨ ਹਾਜਰ ਸਨ