ਨਵੀਂ ਦਿੱਲੀ, 3 ਦਸੰਬਰ 2020 - ਕਿਸਾਨਾਂ ਦੀ ਚੱਲ ਰਹੀ ਕੇਂਦਰ ਸਰਕਾਰ ਨਾਲ ਮੀਟਿੰਗ ਦੌਰਾਨ ਹੋਈ ਲੰਚ ਬ੍ਰੇਕ 'ਚ ਕਿਸਾਨਾਂ ਨੇ ਸਰਕਾਰੀ ਲੰਚ ਕਰਨ ਤੋਂ ਇਨਕਾਰ ਕਰ ਦਿੱਤਾ। ਮੌਕੇ ਤੋਂ ਆ ਰਹੀਆਂ ਖਬਰਾਂ ਮੁਤਾਬਕ ਵਿਗਿਆਨ ਭਵਨ ਅੰਦਰ ਅੰਦੋਲਨ 'ਚੋਂ ਇੱਕ ਐਂਬੂਲੈਂਸ ਕਿਸਾਨਾਂ ਲਈ ਲੰਗਰ ਲੈ ਕੇ ਪਹੁੰਚੀ।
ਕਿਸਾਨਾਂ ਨੇ ਸਰਕਾਰ ਦੀ ਚਾਹ ਤੱਕ ਵੀ ਨਹੀਂ ਪੀਤੀ ਤੇ ਉਨ੍ਹਾਂ ਮੰਤਰੀਆਂ ਨੂੰ ਖੇਤੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪਹਿਲੇ ਦੌਰ ਦੀ ਮੀਟਿੰਗ ਖਤਮ ਹੋ ਚੁੱਕੀ ਹੈ ਤੇ ਹੁਣ ਬ੍ਰੇਕ ਤੋਂ ਬਾਅਦ ਕਿਸਾਨਾਂ ਨਾਲ ਦੂਜੇ ਦੌਰ ਦੀ ਮੀਟਿੰਗ ਹੋਵੇਗੀ।