ਨਵੀਂ ਦਿੱਲੀ, 29 ਨਵੰਬਰ 2020 - ਆਖਰ ਅੱਜ ਕਿਸਾਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ 'ਚ ਉਨ੍ਹਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਅਤੇ ਕੇਂਦਰ ਸਰਕਾਰ ਦੇ ਕਿਸਾਨਾਂ ਪ੍ਰਤੀ ਰਵੱਈਏ ਦੀ ਵੀ ਨਿੰਦਾ ਕੀਤੀ ਗਈ। ਉਨ੍ਹਾਂ ਵੱਲੋਂ ਹੇਠ ਦਿੱਤੀਆਂ ਗੱਲਾਂ ਕਹੀਆਂ ਗਈਆਂ...
- ਕੇਂਦਰ ਸਰਕਾਰ ਦਾ ਬੁਰਾੜੀ ਦੇ ਮੈਦਾਨ 'ਚ ਜਾ ਕੇ ਧਰਨਾ ਲਾਉਣ ਦਾ ਸੱਦਾ ਠੁਕਰਾਇਆ, ਕਿਹਾ ਬੁਰਾੜੀ ਦਾ ਮੈਦਾਨ ਓਪਨ ਜੇਲ੍ਹ ਹੈ
- ਦਿੱਲੀ ਨੂੰ ਲੱਗਦੇ ਸਾਰੇ ਪੰਜਾਂ ਰੂਟਾਂ (ਰਸਤਿਆਂ) ਨੂੰ ਸੀਲ ਕੀਤਾ ਜਾਵੇਗਾ
- ਕਿਸਾਨਾਂ ਦੀਆਂ ਸਟੇਜ਼ਾਂ 'ਤੇ ਕਿਸੇ ਵੀ ਸਿਆਸੀ ਆਗੂ ਨੂੰ ਨਾ ਆਉਣ ਅਤੇ ਨਾ ਹੀ ਬੋਲਣ ਦਿੱਤਾ ਜਾਵੇਗਾ,
- ਕੇਂਦਰ ਦੀ ਕਿਸੇ ਵੀ ਸ਼ਰਤ 'ਤੇ ਕਿਸਾਨ ਕੇਂਦਰ ਨਾਲ ਗੱਲਬਾਤ ਨਹੀਂ ਕਰਨਗੇ
- ਖੇਤੀ ਕਾਨੂੰਨ ਲਏ ਜਾਣ ਵਾਪਿਸ ਅਤੇ ਪਰਾਲੀ ਨੂੰ ਅੱਗ ਲਾਉਣ 'ਤੇ ਲਾਏ ਇੱਕ ਕਰੋੜ ਦੇ ਜੁਰਮਾਨੇ ਅਤੇ ਪੰਜ ਸਾਲ ਦੀ ਸਜ਼ਾ ਵਾਲਾ ਫੁਰਮਾਨ ਲਿਆ ਜਾਵੇ ਵਾਪਿਸ
- ਕਿਸਾਨਾਂ ਨੂੰ ਐਮ ਐਸ ਪੀ ਦੀ ਗਰੰਟੀ ਅਤੇ ਫਸਲਾਂ ਨੂੰ ਉਸੇ ਰੇਟ 'ਤੇ ਖਰੀਦਣ ਦੀ ਵੀ ਗਰੰਟੀ ਦਿੱਤੀ ਜਾਵੇ।