ਹਰੀਸ਼ ਕਾਲੜਾ
ਰੂਪਨਗਰ, 09 ਜਨਵਰੀ 2021 - ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਅੱਜ ਸੈਣੀ ਭਵਨ ਰੂਪਨਗਰ ਦੀ ਪ੍ਰਬੰਧਕੀ ਕਮੇਟੀ ਦਾ ਇੱਕ ਵਫਦ ਕਿਸਾਨ ਮੰਗਾਂ ਦਾ ਬੈਨਰ ਲਗਾਕੇ ਦਿੱਲੀ ਸਿੰਘੂ ਹੱਦ 'ਤੇ ਗਿਆ। ਉਨ੍ਹਾਂ ਅੰਦੋਲਨ ਦੇ ਹੱਕ 'ਚ ਨਾਹਰੇ ਲਗਾਏ ਅਤੇ ਕਿਸਾਨਾਂ ਦੇ ਸੰਘਰਸ਼ ਦੀ ਜਿੱਤ ਲਈ ਕਾਮਨਾ ਕੀਤੀ। ਉਨ੍ਹਾਂ ਸੰਸਥਾ ਵਲੋਂ ਲੋਹੜੀ ਦੇ ਤਿਉਹਾਰ ਦੇ ਮੱਦੇਨਜਰ ਸੰਘਰਸੀ ਕਿਸਾਨਾਂ ਲਈ ਮੁੰਗਫਲੀ, ਰੇੜੀਆ ਤੋਂ ਇਲਾਵਾ ਟੂਥਪੇਸਟ ਅਤੇ ਪੁਸਤਕਾਂ ਦਾ ਯੋਗਦਾਨ ਪਾਇਆ।
ਵਫਦ ਵਿੱਚ ਸ਼ਾਮਲ ਮੈਂਬਰਾਂ ਨੇ ਸਿੰਘੂ ਤੋਂ ਦੱਸਿਆ ਕਿ ਕਿਸਾਨ ਆਪਣੀ ਮੰਗ ਨੂੰ ਪੂਰਾ ਕਰਵਾਉਣ ਲਈ ਪੂਰੀ ਸਿਦਕ ਨਾਲ ਡੱਟੇ ਹਨ। ਸੜਕਾਂ ਤੇ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਹਜ਼ਾਰਾਂ ਪੰਜਾਬੀ ਟਕੈਕਟਰ ਟਰਾਲੀਆਂ ਲੈ ਕੇ ਦੇਖੇ ਜਾ ਸਕਦੇ ਹਨ। ਲਗਦਾ ਹੈ ਕਿ ਸਰਕਾਰ ਨੂੰ ਇਸ ਸੰਘਰਸ਼ ਨੂੰ ਲੰਮਾਉਣ ਨਾਲ ਮਹਿੰਗਾ ਮੁੱਲ ਉਤਾਰਨਾ ਪਵੇਗਾ। ਵਫਦ ਵਿੱਚ ਸੰਸਥਾਂ ਦੇ ਚੇਅਰਮੈਨ ਡਾ. ਅਜਮੇਰ ਸਿੰਘ ਤੋਂ ਇਲਾਵਾ ਹੋਰ ਅਹੁਦੇਦਾਰ ਗੁਰਮੁੱਖ ਸਿੰਘ ਸੈਣੀ, ਦੇਵਿੰਦਰ ਸਿੰਘ ਜਟਾਣਾ, ਰਾਜਿੰਦਰ ਸਿੰਘ ਗਿਰਨ, ਅਮਰਜੀਤ ਸਿੰਘ, ਪ੍ਰਦਮਨ ਸਿੰਘ, ਜਗਦੇਵ ਸਿੰਘ, ਹਰਦੀਪ ਸਿੰਘ, ਦਲਜੀਤ ਸਿੰਘ ਸ਼ਾਮਲ ਸਨ। ਵਫਦ ਦੇ ਮੈਂਬਰ ਨੇ ਪੂਰੇ ਹੌਸਲਿਆ ਨਾਲ ਸੰਘਰਸ਼ ਕਰ ਰਹੇ ਕਿਸਾਨਾ ਦੀ ਪ੍ਰਸੰਸਾ ਕੀਤੀ।