ਰਵੀ ਜੱਖੂ
ਟਿਕਰੀ ਬਾਰਡਰ, 29 ਨਬੰਵਰ 2020 - ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨੀ ਸੰਘਰਸ਼ ਅੱਜ ਪੂਰੇ ਦੇਸ਼ ਦਾ ਸੰਘਰਸ਼ ਬਣ ਚੁੱਕਾ ਹੈ। ਜਿੱਥੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਸਾਥ ਦੇਸ਼ ਦੀਆਂ ਕਈ ਕਿਸਾਨ ਜਥੇਬੰਦੀਆਂ ਦੇ ਰਹੀਆਂ ਨੇ ਉੱਥੇ ਹੀ ਆਮ ਲੋਕ ਵੀ ਕਿਸਾਨੀ ਸੰਘਰਸ਼ ਦਾ ਹਿੱਸਾ ਬਣ ਰਹੇ ਹਨ।
‘ਦਿੱਲੀ ਚਲੋ’ ਦੇ ਨਾਅਰੇ ਦੇ ਨਾਲ ਪੰਜਾਬ ਦਾ ਕਿਸਾਨ ਦਿੱਲੀ ਦੇ ਬਾਰਡਰ ਤੇ ਸੜਕਾਂ ਜਾਮ ਕਰ ਬੈਠਾ ਹੈ। ਚਾਹੇ ਕਿਸਾਨ ਨੇ ਆਪਣੇ ਰਾਸ਼ਨ ਦਾ ਇੰਤਜ਼ਾਮ ਤਾਂ ਕੀਤਾ ਹੈ ਪਰ ਇਸ ਇੱਕ ਮੁਸ਼ਕਲ ਨਹਾਉਣ ਦੀ ਤੇ ਪਖਾਨੇ ਦੀ ਆ ਰਹੀ ਹੈ। ਇਸੇ ਦੇ ਚੱਲਦਿਆਂ ਹਰਿਆਣੇ ਤੇ ਦਿੱਲੀ ਦੇ ਸਥਿਤ ਟੀਕਰੀ ਬਾਰਡਰ ਦੇ ਸਥਿਤ ਹੋਟਲ ਕਾਰੋਬਾਰੀ ਨਰਿੰਦਰ ਸਿੰਘ ਵੱਲੋਂ ਆਪਣੇ ਹੋਟਲ ਨੂੰ ਕਿਸਾਨਾਂ ਲਈ ਮੁਫਤ ਖੋਲ ਦਿੱਤਾ ਹੈ ਤਾਂ ਜੋ ਸ਼ੰਘਰਸ਼ ਕਰ ਰਹੇ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਆਏ। ਇਸੇ ਕਿਸਾਨੀ ਸੰਘਰਸ਼ ਨੂੰ ਲੈ ਕਿ ਇੱਕ ਪਾਸੇ ਤਾਂ ਸਿਆਸੀ ਬਿਆਨਬਾਜ਼ੀ ਇਸ ਸੰਘਰਸ਼ ਨੂੰ ਇੱਕ ਸੂਬੇ ਦਾ ਹੀ ਸੰਘਰਸ਼ ਦੱਸ ਰਹੇ ਹਨ ਪਰ ਦੂਜੇ ਪਾਸੇ ਅਜਿਹੀ ਤਸਵੀਰਾਂ ਇਸ ਸੰਘਰਸ਼ ਨੂੰ ਪੂਰੇ ਦੇਸ਼ ਦਾ ਅਤੇ ਆਮ ਲੋਕਾਂ ਦਾ ਸੰਘਰਸ਼ ਦੱਸ ਰਿਹਾ ਹੈ।