← ਪਿਛੇ ਪਰਤੋ
ਚੰਡੀਗੜ੍ਹ, 31 ਅਕਤੂਬਰ, 2016 : ਆਮ ਆਦਮੀ ਪਾਰਟੀ ਨੇ 17 ਸਿੱਖ ਰੈਜੀਮੈਂਟ ਦੇ ਸਿੱਖ ਜਵਾਨ ਮਨਦੀਪ ਸਿੰਘ ਦੀ ਐਲਓਸੀ ਨੇੜੇ ਵਹਿਸ਼ੀਆਨਾ ਤਰੀਕੇ ਨਾਲ ਕੀਤੀ ਗਈ ਹੱਤਿਆ ਅਤੇ ਉਨਾਂ ਦੀ ਦੇਹ ਨਾਲ ਕੀਤੀ ਗਈ ਬੇਹੁਰਮਤੀ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰੈਸ ਨੂੰ ਜਾਰੀ ਬਿਆਨ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਘਟਨਾ ਨੂੰ ਅਣਮਨੁੱਖੀ ਅਤੇ ਸ਼ਰਮਾਨਕ ਦੱਸਿਆ। ਵੜੈਚ ਨੇ ਕਿਹਾ ਕਿ ਭਾਰਤੀ ਸੈਨਾਵਾਂ ਨੂੰ ਭੜਕਾਉਣ ਲਈ ਇਹ ਇੱਕ ਸਾਜਿਸ਼ ਹੋ ਸਕਦੀ ਹੈ। ਵੜੈਚ ਨੇ ਕਿਹਾ ਕਿ ਸੈਨਿਕਾਂ ਦੀ ਇਸ ਤਰਾਂ ਹੱਤਿਆ ਕਰਨ ਦੇ ਮਾਮਲੇ ਪਿਛਲੇ ਕਈ ਸਾਲਾਂ ਵਿੱਚ ਜਿਆਦਾ ਵਧੇ ਹਨ ਅਤੇ ਭਾਰਤੀ ਏਜੰਸੀਆਂ ਨੂੰ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸੈਨਿਕਾਂ ਦੀਆਂ ਸ਼ਹਾਦਤਾਂ ਕਾਰਨ ਹੀ ਦੇਸ਼ ਦੇ ਨਾਗਰਿਕ ਚੈਨ ਦੀ ਨੀਂਦ ਸੌਂਦੇ ਹਨ ਅਤੇ ਉਨਾਂ ਲਈ ਆਵਾਜ ਬੁਲੰਦ ਕਰਨਾ ਸਾਡਾ ਫਰਜ ਬਣਦਾ ਹੈ।
Total Responses : 267