ਚੰਡੀਗੜ੍ਹ, 24 ਅਕਤੂਬਰ, 2016 : ਕੈਪਟਨ ਅਮਰਿੰਦਰ ਸਿੰਘ ਨੇ ਆਪ ਆਗੂ ਅਰਵਿੰਦ ਕੇਜਰੀਵਾਲ 'ਤੇ ਪੰਜਾਬ ਦੇ ਮੁੱਦਿਆਂ ਉਪਰ ਅਰਥਪੂਰਨ ਬਹਿਸ ਕਰਨ ਸਬੰਧੀ ਉਨ੍ਹਾਂ ਦੀ ਚੁਣੌਤੀ ਤੋਂ ਭੱਜਣ ਦਾ ਦੋਸ਼ ਲਗਾਇਆ ਹੈ। ਜਿਹੜੇ 24 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੀ ਟਵਿਟਰ ਦੀ ਜ਼ੋਰਦਾਰ ਲੜਾਈ 'ਚ ਹੀ ਕਮਜ਼ੋਰ ਪੈ ਗਏ।
ਇਸ ਦੌਰਾਨ ਕੈਪਟਨ ਅਮਰਿੰਦਰ ਦੇ ਮਜ਼ਬੂਤ ਅਤੇ ਸੱਚਾਈ ਅਧਾਰਿਤ ਜਵਾਬਾਂ ਦਾ ਕੇਜਰੀਵਾਲ ਦੇ ਘਟੀਆ ਦੋਸ਼ ਮੁਕਾਬਲਾ ਨਹੀਂ ਕਰ ਸਕੇ ਅਤੇ ਕੇਜਰੀਵਾਲ ਨੇ ਜ਼ਲਦੀ ਹੀ ਪੰਜਾਬ ਕਾਂਗਰਸ ਪ੍ਰਧਾਨ ਦੇ ਟਵੀਟਾਂ ਦੇ ਹਮਲੇ ਅੱਗੇ ਗੋਢੇ ਟੇਕ ਦਿੱਤੇ। ਇਸ ਦੌਰਾਨ ਜਿਵੇਂ ਹੀ ਸੋਸ਼ਲ ਮੀਡੀਆ ਉਪਰ ਕੈਪਟਨ ਅਮਰਿੰਦਰ ਦੇ ਜਵਾਬੀ ਹਮਲਿਆਂ ਤੋਂ ਬਾਅਦ ਕੇਜਰੀਵਾਲ ਆਪਣੇ ਪੈਰ ਵਾਪਿਸ ਖਿੱਚਣ ਲੱਗੇ, ਤਾਂ ਇਹ ਸਪੱਸ਼ਟ ਹੋ ਗਿਆ ਕਿ ਆਪ ਆਗੂ ਦਾ ਸਚਮੁੱਚ ਕੋਈ ਅਧਾਰ ਨਹੀਂ ਹੈ।
ਇਸ ਲੜੀ ਹੇਠ ਜਿਵੇਂ ਹੀ ਕੇਜਰੀਵਾਲ ਨੇ ਲੋਕਾਂ ਵਿਚਾਲੇ ਬਹਿਸ ਦੀ ਚੁਣੌਤੀ ਆਪਣੀ ਪੰਜਾਬ ਟੀਮ ਉਪਰ ਸੁੱਟਣ ਦੀ ਕੋਸ਼ਿਸ਼ ਕੀਤੀ, ਤਾਂ ਕੈਪਟਨ ਅਮਰਿੰਦਰ ਨੇ ਸਵਾਲ ਕੀਤਾ ਕਿ ਕਿਉਂ ਉਹ ਉਨ੍ਹਾਂ ਦਾ ਸਾਹਮਣਾ ਕਰਨ ਵਾਸਤੇ ਤਿਆਰ ਨਹੀਂ ਹਨ? ਜਿਹੜੇ ਕੇਜਰੀਵਾਲ ਆਲੇ ਦੁਆਲੇ ਦੋਸ਼ ਲਗਾਉਣ ਤੋਂ ਬਾਅਦ ਕੈਪਟਨ ਅਮਰਿੰਦਰ ਦੀ ਚੁਣੌਤੀ ਦਾ ਅਰਥਪੂਰਨ ਜਵਾਬ ਦੇਣ ਲਈ ਇਧਰ ਉਧਰ ਝਾਂਕਣ ਲੱਗ ਪਏ ਅਤੇ ਖੁਦ ਨੂੰ ਇਸ ਸਥਿਤੀ ਤੋਂ ਬਚਾਉਣ ਦੀ ਕੋਸ਼ਿਸ਼ ਹੇਠ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਬਹਿਸ ਕਰਨ ਦੀ ਗੱਲ ਕਹਿਣ ਲੱਗੇ।
ਸਾਫ ਤੌਰ 'ਤੇ ਐਤਵਾਰ ਨੂੰ ਆਪ ਦਾ ਇੰਡਸਟਰੀ ਮੈਨਿਫੈਸਟੋ ਰਿਲੀਜ਼ ਹੋਣ ਤੋਂ ਬਾਅਦ ਸ਼ੁਰੂ ਹੋਏ ਪੂਰੇ ਮਾਮਲੇ 'ਚ ਕੈਪਟਨ ਅਮਰਿੰਦਰ ਦੇ ਹਮਲੇ 'ਚ ਖੁਦ ਨੂੰ ਘਿਰਿਆ ਪਾ ਕੇ ਕੇਜਰੀਵਾਲ ਨੇ ਨਿਰਾਧਾਰ ਦੋਸ਼ ਲਗਾ ਕੇ ਅਸਲੀ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ। ਜਿਸ ਕੇਜਰੀਵਾਲ ਨੇ ਇਕ ਵਾਰ ਫਿਰ ਤੋਂ ਕਾਂਗਰਸ ਤੇ ਅਕਾਲੀਆਂ ਵਿਚਾਲੇ ਮਿਲੀਭੁਗਤ ਦਾ ਦੋਸ਼ ਲਗਾ ਕੇ ਇੰਪਰੂਵਮੇਂਟ ਕੇਸ 'ਚ ਕੈਪਟਨ ਅਮਰਿੰਦਰ ਦਾ ਨਾਂਮ ਉਛਾਲ ਕੇ ਅਤੇ ਨਸ਼ਾ ਤਸਕਰੀ ਮਾਮਲੇ 'ਚ ਇਕ ਦੋਸ਼ੀ ਅਕਾਲੀ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਨਾਲ ਉਨ੍ਹਾਂ ਦੇ ਮਿਲੇ ਹੋਣ ਦਾ ਦੋਸ਼ ਲਗਾ ਕੇ ਕੈਪਟਨ ਅਮਰਿੰਦਰ ਦੀ ਭਰੋਸੇਮੰਦੀ ਉਪਰ ਸਵਾਲ ਖੜ੍ਹੇ ਕਰਨ ਦੀ ਕੋਸ਼ਿਸ਼ ਕੀਤੀ ਸੀ।
ਜਿਸਦੇ ਜਵਾਬ 'ਚ ਕੈਪਟਨ ਅਮਰਿੰਦਰ ਨੇ ਕੇਜਰੀਵਾਲ ਨੂੰ ਉਨ੍ਹਾਂ ਵਿਅਕਤੀਆਂ ਦੀ ਲਿਸਟ ਲੈ ਕੇ ਸਾਹਮਣੇ ਆਉਣ ਲਈ ਕਿਹਾ ਸੀ, ਜਿਨ੍ਹਾਂ ਨੂੰ ਕੇਜਰੀਵਾਲ ਨੇ ਦਿੱਲੀ 'ਚ ਆਪਣੇ ਸ਼ਾਸਨ ਦੌਰਾਨ ਜੇਲ੍ਹ ਭੇਜਿਆ ਹੈ। ਲੇਕਿਨ ਕੇਜਰੀਵਾਲ ਸਿਰਫ ਰੌਲਾ ਪਾਉਂਦੇ ਹੋਏ ਆਪਣੀ ਕਾਲਪਨਿਕ ਦੁਨੀਆਂ 'ਚ ਘੁੰਮਦਿਆਂ ਦੂਜਿਆਂ 'ਤੇ ਦੋਸ਼ ਲਗਾਉਂਦੇ ਰਹੇ। ਜਿਨ੍ਹਾਂ ਨੇ ਇਸ ਵਾਰ ਭਾਜਪਾ ਤੇ ਕੈਪਟਨ ਅਮਰਿੰਦਰ ਵਿਚਾਲੇ ਮਿਲੀਭੁਗਤ ਹੋਣ ਦਾ ਦੋਸ਼ ਲਗਾਇਆ।
ਕੈਪਟਨ ਅਮਰਿੰਦਰ ਨੇ ਇਸ ਦੋਸ਼ ਦਾ ਤੇਜ਼ੀ ਤੇ ਸ਼ਖਤੀ ਨਾਲ ਜਵਾਬ ਦਿੱਤਾ। ਜਿਨ੍ਹਾਂ ਨੇ ਕਿਹਾ ਕਿ ਸਵੇਰੇ ਤੁਸੀਂ ਮਜੀਠੀਆ ਤੋਂ ਸ਼ੁਰੂਆਤ ਕੀਤੀ, ਹੁਣ ਤੁਸੀਂ ਭਾਜਪਾ ਨੂੰ ਵਿੱਚ ਲਿਆਏ ਹੋ, ਅੱਗੇ ਤੁਸੀਂ ਕਹੋਗੇ ਕਿ ਡੋਨਲਡ ਟਰੰਪ ਮੇਰੇ ਨਾਲ ਮਿੱਲ ਕੇ ਤੁਹਾਡੇ ਖਿਲਾਫ ਸਾਜਿਸ਼ ਰੱਚ ਰਹੇ ਹਨ।