ਚੰਡੀਗੜ੍ਹ, 17 ਅਕਤੂਬਰ, 2016 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਆਪਣੇ ਵਿਸ਼ਾਲ ਕਿਸਾਨ ਯਾਤਰਾ ਰੋਡ ਸ਼ੋਅ ਦੀ ਇਸ ਵਾਅਦੇ ਨਾਲ ਸ਼ੁਰੂਆਤ ਕੀਤੀ ਕਿ ਉਹ ਸੂਬੇ ਦੇ ਹਰੇਕ ਕਿਸਾਨ ਦੇ ਚੇਹਰੇ ਤੋਂ ਉਸਦੇ ਅੱਥਰੂ ਪੂੰਝਣਗੇ ਅਤੇ ਕਿਸਾਨਾਂ ਨੂੰ ਖੁਦਕੁਸ਼ੀਆਂ ਦੀ ਦਿਸ਼ਾ 'ਚ ਧਕੇਲਣ ਵਾਲੇ ਬਾਦਲਾਂ ਨੂੰ ਸਜ਼ਾ ਦੇਣਗੇ। ਇਸ ਲੜੀ ਹੇਠ ਰੋਡ ਸ਼ੋਅ ਨੂੰ 9 ਕਿਸਾਨਾਂ ਦੀਆਂ ਵਿਧਾਵਾਵਾਂ ਵੱਲੋਂ ਝੰਡੀ ਵਿਖਾਈ ਗਈ, ਜਿਨ੍ਹਾਂ ਨੇ ਆਪਣੇ ਕਰਜ਼ੇ ਵਾਪਿਸ ਕਰਨ 'ਚ ਨਾਕਾਬਿਲ ਰਹਿਣ ਕਾਰਨ ਬੀਤੇ ਸਮੇਂ ਦੌਰਾਨ ਸੂਬੇ 'ਚ ਖੁਦਕੁਸ਼ੀਆਂ ਕਰ ਲਈਆਂ ਸਨ। ਕੁਝ ਮਾਮਲਿਆਂ 'ਚ ਔਰਤਾਂ ਨੂੰ ਭਾਰੀ ਕਰਜ਼ੇ ਦੇ ਬੇਰਹਿਮ ਹੱਥਾਂ ਕੋਲੋਂ ਆਪਣੇ ਪਤੀ ਤੇ ਬੇਟੇ ਨੂੰ ਖੋਹ ਦਿੱਤਾ ਸੀ। ਇਸ ਮੌਕੇ ਬਾਦਲ ਸਰਕਾਰ 'ਤੇ ਕਿਸਾਨਾਂ ਨੂੰ ਅਜਿਹੇ ਮਾੜੇ ਹਾਲਾਤਾਂ ਤੋਂ ਬਚਾਉਣ 'ਚ ਪੂਰੀ ਤਰ੍ਹਾਂ ਅਸਫਲ ਰਹਿਣ ਦਾ ਦੋਸ਼ ਲਗਾਉਂਦਿਆਂ ਕੈਪਟਨ ਅਮਰਿੰਦਰ ਨੇ ਵਿਧਾਵਾਵਾਂ ਨੂੰ ਭਰੋਸਾ ਦਿੱਤਾ ਕਿ ਅਸੀਂ ਸੂਬੇ ਨੂੰ ਇਨ੍ਹਾਂ ਹਾਲਾਤਾਂ 'ਚ ਧਕੇਲਣ ਲਈ ਇਨ੍ਹਾਂ ਨੂੰ ਮੁਆਫ ਨਹੀਂ ਕਰਾਂਗੇ।
ਇਸ ਦੌਰਾਨ ਕੈਪਟਨ ਅਮਰਿੰਦਰ ਦੇ ਰੋਡ ਸ਼ੋਅ ਨੂੰ ਝੰਡੀ ਵਿਖਾ ਕੇ ਰਸਮੀ ਸ਼ੁਰੂਆਤ ਦੇਣ ਵਾਲੀਆਂ ਵਿਧਾਵਾਵਾਂ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਦਿਲਾਉਣ ਦੀ ਅਪੀਲ ਕੀਤੀ। ਇਸ ਲੜੀ ਹੇਠ ਆਪਣੇ ਪਤੀਆਂ ਦੇ ਜਾਣ ਤੋਂ ਬਾਅਦ ਵੀ ਕਰਜ਼ੇ ਦਾ ਸਾਹਮਣਾ ਕਰ ਰਹੀਆਂ ਵਿਧਾਵਾਵਾਂ ਨੇ ਮੁਸੀਬਤਾਂ ਦੇ ਨਾਲ ਆਪਣੀ ਲੜਾਈ 'ਚ ਕੈਪਟਨ ਅਮਰਿੰਦਰ ਦਾ ਸਹਿਯੋਗ ਮੰਗਿਆ।
ਜਿਸ 'ਤੇ ਕੈਪਟਨ ਅਮਰਿੰਦਰ ਨੇ ਵਿਧਵਾਵਾਂ ਨੂੰ ਭਰੋਸਾ ਦਿੱਤਾ ਕਿ ਸੱਤਾ 'ਚ ਵਾਪਿਸ ਆਉਣ 'ਤੇ ਉਹ ਤੁਰੰਤ ਕਿਸਾਨਾਂ ਸਿਰ ਚੜ੍ਹਿਆ ਸਾਰਾ ਕਰਜ਼ਾ ਮੁਆਫ ਕਰ ਦੇਣਗੇ। ਉਨ੍ਹਾਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਲਝਾਉਣ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਕਿਹਾ ਕਿ ਕਿਸਾਨ ਬੀਤੇ ਕਈ ਸਾਲਾਂ ਤੋਂ ਸੂਬੇ ਦੇ ਵਿਕਾਸ ਤੇ ਤਰੱਕੀ ਦਾ ਇੰਜਨ ਰਹੇ ਹਨ।
ਰੋਡ ਸ਼ੋਅ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੂੰ ਮਿੱਲਣ ਵਾਲੀ ਵਿਧਾਵਾਵਾਂ 'ਚ ਰਾਜੋਮਾਜਰਾ ਦੀ ਹਰਬੰਸ ਕੌਰ, ਜਿਨ੍ਹਾਂ ਦੇ ਪਤੀ ਨੇ 4 ਲੱਖ ਰੁਪਏ ਦੇ ਕਰਜੇ ਹੇਠਾਂ ਦੱਬ ਕੇ ਸਿਰਫ 22 ਦਿਨ ਪਹਿਲਾਂ ਖੁਦਕੁਸ਼ੀ ਕਰ ਲਈ ਸੀ। ਉਥੇ ਹੀ, ਸਰਕਾਰ ਨੇ ਉਸ ਦੀਆਂ ਪ੍ਰੇਸ਼ਾਨੀਆਂ 'ਚ ਸਹਿਯੋਗ ਦੇਣ ਦੀ ਬਜਾਏ ਹਰਬੰਸ ਕੌਰ ਦੇ ਦੁੱਖਾਂ 'ਚ ਹੋਰ ਵਾਧਾ ਕਰਦਿਆਂ ਉਸਦੀ 3 ਬੀਘਾ ਜ਼ਮੀਨ ਦੇ ਵਿੱਚ ਵਿਚਾਲੇ ਇਕ ਬਿਜਲੀ ਦਾ ਟਾਵਰ ਲਗਾ ਕੇ ਉਸਦੀ ਜ਼ਮੀਨ ਨੂੰ ਪੂਰੀ ਤਰ੍ਹਾਂ ਇਸਤੇਮਾਲ ਤੋਂ ਵਾਂਝਾ ਕਰ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਬਾਦਲ ਸਰਕਾਰ ਦੇ ਕਿਸਾਨਾਂ ਪਰਿਵਾਰਾਂ ਦੇ ਹਾਲਾਤਾਂ ਪ੍ਰਤੀ ਅਸੰਵੇਦਨਸ਼ੀਲ ਰਵੱਈਏ ਦੀ ਉਦਾਹਰਨ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲ ਪੰਜਾਬ ਦੇ ਲੋਕਾਂ ਵੱਲੋਂ ਮੇਹਨਤ ਨਾਲ ਕਮਾਏ ਪੈਸਿਆਂ ਰਾਹੀਂ ਆਪਣੀਆਂ ਜੇਬ੍ਹਾਂ ਭਰਨ 'ਚ ਇੰਨੇ ਵਿਅਸਤ ਹਨ ਕਿ ਇਨ੍ਹਾਂ ਕੋਲ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਸੋਚਣ ਲਈ ਵੀ ਵਕਤ ਨਹੀਂ ਹੈ।
ਕੈਪਟਨ ਅਮਰਿੰਦਰ ਦੀ ਬੱਸ ਯਾਤਰਾ ਤੇ ਰੋਡ ਸ਼ੋਅ ਉਸ ਵੇਲੇ ਕੀਤੇ ਜਾ ਰਹੇ ਹਨ, ਜਦੋਂ ਸੂਬਾ ਵੱਡੇ ਪੱਧਰ 'ਤੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦਾ ਸਾਹਮਣਾ ਕਰ ਰਿਹਾ ਹੈ। ਪੰਜਾਬ ਕਾਂਗਰਸ ਪ੍ਰਧਾਨ ਨੇ ਵਾਰ ਵਾਰ ਕਿਹਾ ਹੈ ਕਿ ਸੱਤਾ 'ਚ ਆਉਣ ਉਨ੍ਹਾਂ ਦੀ ਪਾਰਟੀ ਤੁਰੰਤ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਮਿਟਾਉਣ ਲਈ ਕਦਮ ਚੁੱਕੇਗੀ।
ਜਿਹੜੇ ਪਹਿਲਾਂ ਹੀ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਅਤੇ ਬਾਦਲ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ ਲੜਾਈ 'ਚ ਕਾਂਗਰਸ ਵੱਲੋਂ ਹਰ ਮੁਮਕਿਨ ਮਦੱਦ ਦੇਣ ਦਾ ਵਾਅਦਾ ਕਰ ਚੁੱਕੇ ਹਨ।
ਰੋਡ ਸ਼ੋਅ ਲਈ ਪ੍ਰਦੇਸ਼ ਕਾਂਗਰਸ ਪ੍ਰਧਾਨ ਜਿਸ ਬੱਸ 'ਚ ਯਾਤਰਾ ਕਰ ਰਹੇ ਹਨ, ਉਸਨੂੰ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਗਿਆ ਹੈ। ਬੱਸ ਦਾ ਇਕ ਹਾਈਡ੍ਰੋਲਿਕ ਪਲੇਟਫਾਰਮ ਹੈ, ਜਿਥੋਂ ਕੈਪਟਨ ਅਮਰਿੰਦਰ ਰਸਤੇ ਦੌਰਾਨ ਵੱਖ ਵੱਖ ਕਿਸਾਨ ਮੀਟਿੰਗਾਂ ਨੂੰ ਸੰਬੋਧਨ ਕਰਨਗੇ। ਇਸੇ ਤਰ੍ਹਾਂ, ਬਗੈਰ ਕਿਸੇ ਤਿਆਰੀ ਤੋਂ ਮੀਟਿੰਗਾਂ ਕਰਨ ਲਈ ਵਿਸ਼ੇਸ਼ ਤੌਰ 'ਤੇ ਬੱਸ ਦੇ ਅੰਦਰ ਇਕ ਮਾਇਕ੍ਰੋਫੋਨ ਅਤੇ ਸਪੀਕਰ ਸਿਸਟਮ ਫਿੱਟ ਕੀਤਾ ਗਿਆ ਹੈ, ਤਾਂ ਜੋ ਪਲੇਟਫਾਰਮ ਤੋਂ ਵੱਡੀ ਗਿਣਤੀ 'ਚ ਲੋਕਾਂ ਨੂੰ ਸੰਬੋਧਨ ਕੀਤਾ ਜਾ ਸਕੇ।
ਮੋਗਾ ਤੋਂ ਸ਼ੁਰੂ ਹੋਈ, ਇਹ 500 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਫਰੀਦਕੋਟ, ਲੁਧਿਆਣਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਜਲਾਲਾਬਾਦ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਨੂੰ ਕਵਰ ਕਰੇਗੀ।
ਯਾਤਰਾ ਦੇ ਰੂਟ ਦੌਰਾਨ ਵੱਖ ਵੱਖ ਮੌਕਿਆਂ 'ਤੇ ਕੈਪਟਨ ਅਮਰਿੰਦਰ ਨਾਲ ਕਈ ਹੋਰ ਸੀਨੀਅਰ ਪਾਰਟੀ ਆਗੂਆਂ ਦੇ ਜੁੜਨ ਦੀ ਉਮੀਦ ਹੈ, ਜਿਸ ਦੌਰਾਨ ਰੋਡ ਸ਼ੋਅ ਤੋਂ ਇਲਾਵਾ ਕਿਸਾਨ ਸਭਾਵਾਂ ਤੇ ਮੰਡੀਆਂ 'ਚ ਮੀਟਿੰਗਾਂ ਵੀ ਸ਼ਾਮਿਲ ਹੋਣਗੀਆਂ। ਇਸ ਲੜੀ ਹੇਠ ਮੁਹਿੰਮ ਦੇ ਸੰਦੇਸ਼ 'ਕਰਜ਼ਾ-ਕੁਰਕੀ ਖਤਮ, ਫਸਲ ਦੀ ਪੂਰੀ ਰਕਮ' ਨੂੰ ਪ੍ਰਗਟਾਉਂਦੀ ਹਾਈ ਟੈਕ ਬੱਸ ਨੂੰ ਪੰਜਾਬ ਦੇ ਕਰਜ਼ਾ ਪ੍ਰਭਾਵਿਤ ਕਿਸਾਨਾਂ ਦੀਆਂ ਵੱਡੀਆਂ ਉਮੀਦਾਂ ਨੂੰ ਪੂਰਾ ਕਰਨ ਵਾਸਤੇ ਤਿਆਰ ਕੀਤਾ ਗਿਆ ਹੈ। ਇਸ ਦੌਰਾਨ ਕੈਪਟਨ ਅਮਰਿੰਦਰ ਕਾਂਗਰਸ ਦੀ ਸਰਕਾਰ ਆਉਣ 'ਤੇ ਪਹਿਲ ਦੇ ਅਧਾਰ 'ਤੇ ਕਿਸਾਨਾਂ ਦੇ ਲੋਨ ਮੁਆਫ ਕਰਨ ਦਾ ਵਾਅਦਾ ਲੈ ਕੇ ਰੋਡ ਸ਼ੋਅ ਦੌਰਾਨ ਹਜ਼ਾਰਾਂ ਦੀ ਗਿਣਤੀ 'ਚ ਕਿਸਾਨਾਂ ਨਾਲ ਸੰਪਰਕ ਕਰਨਗੇ।