ਅਸ਼ੋਕ ਵਰਮਾ
- ਮੋਦੀ ਹਕੂਮਤ ਨੂੰ ਵਿਸ਼ਵ ਪੱਧਰ ਤੇ ਜਵਾਬਦੇਹ ਬਣਾਵਾਂਗੇ-ਅਮਨ ਧਾਲੀਵਾਲ
ਬਰਨਾਲਾ,18 ਦਸੰਬਰ 2020 - ਬਰਨਾਲਾ ਜ਼ਿਲ੍ਹੇ ਦੇ ਪਿੰਡ ਕਾਹਨੇੇਕੇ ਦੇ ਪੇਂਡੂ ਪਿਛੋਕੜ ਨਾਲ ਸਬੰਧਤ ਹੁਣ ਅਮਰੀਕਾ ਰਹਿੰਦੇ ਨੌਜਵਾਨ ਅਮਨ ਧਾਲੀਵਾਲ ਨੇ ਆਖਿਆ ਹੈ ਕਿ ਅਸੀਂ ਮੋਦੀ ਹਕੂਮਤ ਵੱਲੋਂ ਲਿਆਂਦੇ ਤਿੰਨੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਕੌਮਾਂਤਰੀ ਅਦਾਲਤ ਵਿੱਚ ਆਨ ਲਾਈਨ ਪਟੀਸ਼ਨ ਦਾਇਰ ਕਰਨ ਜਾ ਰਹੇ ਹਾਂ। ਅੱਜ ਤਿੰਨ ਖੇਤੀ ਵਿਰੋਧੀ ਕਾਨੂੰਨਾਂ , ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ ਬਰਨਾਲਾ ਦੇ ਰੇਲਵੇ ਸਟੇਸ਼ਨ ਦੀ ਪਾਰਕਿੰਗ ’ਚ 30 ਕਿਸਾਨ ਜੱਥੇਬੰਦੀਆਂ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਧਰਨੇ ’ਚ ਵਿਸ਼ੇਸ਼ ਤੌਰ ਸ਼ਾਮਲ ਹੋਏ ਅਮਨ ਧਾਲੀਵਾਲ ਨੇ ਆਖਿਆ ਕਿ ਇਸ ਪਟੀਸ਼ਨ ਤੇ ਥੋੜੇ ਅਰਸੇ ਦੌਰਾਨ ਦੌਰਾਨ ਹੀ 64 ਹਜਾਰ ਤੋਂ ਵਧੇਰੇ ਲੋਕ ਇਸ ਪਟੀਸ਼ਨ ਉੱਪਰ ਦਸਤਖਤ ਕਰ ਚੁੱਕੇ ਹਨ ਜੋ ਇਹ ਸਾਬਤ ਕਰਨ ਲਈ ਕਾਫੀ ਹੈ ਕਿ ਲੋਕਾਂ ’ਚ ਇਹਨਾਂ ਕਾਨੂੰਨਾਂ ਪ੍ਰਤੀ ਕਿੰਨਾਂ ਰੋਹ ਹੈ।
ਉਹਨਾਂ ਆਖਿਆ ਕਿ ਇਸ ਪਟੀਸ਼ਨ ਰਾਹੀਂ ਮੋਦੀ ਹਕੂਮਤ ਨੂੰ ਕੌਮਾਂਤਰੀ ਭਾਈਚਾਰੇ ’ਚ ਜਵਾਬਦੇਹ ਬਣਾਇਆ ਜਾਏਗਾ। ਉਹਨਾਂ ਇਸ ਮੌਕੇ ਖੇਤੀ ਖੇਤਰ ਨਾਲ ਜੁੜੇ ਮਸਲਿਆਂ ਬਾਰੇ ਵਿਚਾਰ ਵੀ ਰੱਖੇ ਅਤੇ ਸੰਘਰਸ਼ ਨਾਲ ਜੁੜੇ ਲੋਕਾਂ ਨੂੰ ਹਲਾਸ਼ੇਰੀ ਦਿੱਤੀਅਮਨ ਧਾਲੀਵਾਲ ਨੇ ਪੰਜਾਬ ਦੇ ਕਿਸਾਨਾਂ ਨੂੰ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਕਾਨੂੰਨਾਂ ਖਿਲਾਫ ਚੱਲ ਰਹੇ ਸਾਂਝੇ ਸੰਘਰਸ਼ ਦੀ ਦਰੁਸਤ ਬੁਨਿਆਦ (ਨੀਂਹ) ਰੱਖਣ ਬਦਲੇ ਸੰਗਰਾਮੀ ਮੁਬਾਰਕਬਾਦ ਦਿੰਦਿਆਂ ਇਸ ਅੰਦੋਲਨ ਦੀ ਜਲਦ ਜਿੱਤ ਹੋਣ ਦੀ ਕਾਮਨਾ ਕੀਤੀ। ਧਰਨੇ ਦੀ ਸੰਚਾਲਨ ਕਮੇਟੀ ਨੇ ਪੰਜਾਬ ਦੀ ਧਰਤੀ ਦੇ ਜਾਇਆਂ ਦਾ ਸੱਤ ਸਮੁੰਦਰੋਂ ਪਾਰ ਪਰਵਾਸ ਕਰ ਜਾਣ ਦੇ ਬਾਵਜੂਦ ਵੀ ਆਪਣੀ ਜਨਮ ਭੂੰਮੀ ਦੇ ਲੋਕ ਸਰੋਕਾਰਾਂ ਨਾਲ ਨੇੜਿਉਂ ਜੁੜੇ ਰਹਿਣ ਲਈ ਧੰਨਵਾਦ ਕਰਦਿਆਂ ਉਮੀਦ ਜਾਹਰ ਕੀਤੀ ਕਿ ਆਉੁਣ ਵਾਲੇ ਸਮੇਂ ਵਿੱਚ ਇਸ ਤਰਾਂ ਹੀਸਮਾਜ ਦੇ ਸਭਨਾਂ ਵਰਗਾਂ ਦਾ ਵਡਮੁੱਲਾ ਸਹਿਯੋਗ ਮਿਲਦਾ ਰਹੇਗਾ।