ਚੰਡੀਗੜ੍ਹ, 28 ਅਕਤੂਬਰ, 2016 : ਪੰਜਾਬ ਕਾਂਗਰਸ ਨੇ ਸੂਬੇ 'ਚ ਹਜ਼ਾਰਾਂ ਕਿਸਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਲਈ ਜ਼ਿੰਮੇਵਾਰ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੂੰ ਸਜ਼ਾ ਦੇਣ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਤੋਤਾ ਸਿੰਘ ਵਰਗੇ ਘਪਲੇਬਾਜ ਕੋਲ ਦੂਜਿਆਂ ਉਪਰ ਦੋਸ਼ ਲਗਾਉਣ ਦਾ ਕੋਈ ਅਧਿਕਾਰ ਨਹੀਂ ਹੈ।
ਇਹ ਹੈਰਾਨੀਜਨਕ ਹੈ ਕਿ ਨਰਮੇ ਦੇ ਕਿਸਾਨਾਂ ਨੂੰ ਘਟੀਆ ਕੀਟਨਾਸ਼ਕਾਂ ਦੀ ਸਪਲਾਈ 'ਚ ਮਿਲੀਭੁਗਤ ਕਰਕੇ ਵੱਡੀ ਗਿਣਤੀ 'ਚ ਕਿਸਾਨਾਂ ਨੂੰ ਬਰਬਾਦ ਕਰਨ ਵਾਲੇ ਇਸ ਵਿਅਕਤੀ ਨੂੰ ਸ੍ਰੋਮਣੀ ਅਕਾਲੀ ਸਰਕਾਰ ਨੇ ਕਾਂਗਰਸ ਦੀ ਕਰਜ਼ਾ ਮੁਆਫੀ ਮੁਹਿੰਮ ਦਾ ਵਿਰੋਧ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ।
ਇਥੇ ਜ਼ਾਰੀ ਬਿਆਨ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਿਹਾ ਹੈ ਕਿ ਡਰੀ ਹੋਈ ਬਾਦਲ ਸਰਕਾਰ ਕਾਂਗਰਸ ਦੇ ਪ੍ਰੋਗਰਾਮ ਦੀ ਸ਼ਾਨਦਾਰ ਸਫਲਤਾ ਤੋਂ ਖੁਦ ਨੂੰ ਬਚਾਉਣ ਖਾਤਿਰ ਹਰ ਤਰ੍ਹਾਂ ਦੇ ਬਦਦਿਮਾਗ ਤਰੀਕੇ ਅਪਣਾ ਰਹੀ ਹੈ ਤੇ ਨਿਰਾਧਾਰ ਦੋਸ਼ ਲਗਾ ਰਹੀ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਗੁਰਪ੍ਰੀਤ ਗੋਗੀ ਤੇ ਰਵਨੀਤ ਬਿੱਟੂ ਨੇ ਕਿਹਾ ਕਿ ਘੱਟੋਂ ਘੱਟ ਇਸ ਕੰਮ ਵਾਸਤੇ ਤੋਤਾ ਸਿੰਘ ਦੀ ਬਜਾਏ ਕਿਸੇ ਹੋਰ ਨੂੰ ਲੱਭਿਆ ਜਾ ਸਕਦਾ ਸੀ, ਜਿਹੜਾ ਖੁਦ ਭ੍ਰਿਸ਼ਟਾਚਾਰ ਦੇ ਵਿਵਾਦ 'ਚ ਗਰਦਨ ਤੱਕ ਡੁੱਬਿਆ ਹੋਇਆ ਹੈ ਅਤੇ ਕਿਸਾਨਾਂ ਨੂੰ ਨਕਲੀ ਕੀਟਨਾਸ਼ਕ ਮੁਹੱਈਆ ਕਰਵਾਉਣ ਦਾ ਦੋਸ਼ੀ ਹੈ।
ਪੰਜਾਬ ਕਾਂਗਰਸ ਨੇ ਕਿਹਾ ਕਿ ਜਾਂਚ ਦੌਰਾਨ ਮਾਮਲੇ 'ਚ ਗੰਭੀਰ ਬੇਨਿਯਮੀਆਂ ਪਾਏ ਜਾਣ ਤੋਂ ਬਾਅਦ, ਸੂਬੇ ਦੇ ਖੇਤੀਬਾੜੀ ਵਿਭਾਗ ਵੱਲੋਂ ਓਬੇਰੋਨ ਕੀਟਨਾਸ਼ਕ ਦੀ ਖ੍ਰੀਦ ਦੌਰਾਨ ਨਿਯਮਾਂ ਦੀ ਉਲੰਘਣਾ ਕੀਤੇ ਜਾਣ ਦੇ ਦੋਸ਼ਾਂ ਤੋਂ ਖੁਦ ਨੂੰ ਬਚਾਉਣ ਲਈ ਤੋਤਾ ਸਿੰਘ ਅਸਫਲਤਾਪੂਰਵਕ ਸਖ਼ਤ ਮਿਹਨਤ ਕਰ ਰਹੇ ਹਨ। ਲੇਕਿਨ ਪੰਜਾਬ ਦੇ ਕਿਸਾਨ ਸੱਚਾਈ ਜਾਣਦੇ ਹਨ ਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਹਨੇਰੇ 'ਚ ਧਕੇਲਣ ਲਈ ਤੋਤਾ ਸਿੰਘ ਨੂੰ ਕਦੇ ਵੀ ਮੁਆਫ ਨਹੀਂ ਕਰਨਗੇ।
ਪੰਜਾਬ ਕਾਂਗਰਸ ਦੇ ਆਗੂਆਂ ਮੁਤਾਬਿਕ ਨਕਲੀ ਕੀਟਨਾਸ਼ਕਾਂ ਵੱਡੇ ਪੱਧਰ 'ਤੇ ਝੌਨੇ ਦੀ ਫਸਲ ਨੂੰ ਨੁਕਸਾਨ ਪਹੁੰਚਿਆ ਸੀ, ਕਿਉਂਕਿ ਕੀਟਨਾਸ਼ਕ ਖੜ੍ਹੀ ਫਸਲ ਨੂੰ ਕਾਲਾ ਤੇਲਾ ਦੇ ਹਮਲੇ ਤੋਂ ਬਚਾਉਣ 'ਚ ਰਿਹਾ ਸੀ। ਜਿਸ ਕਾਰਨ ਕਿਸਾਨਾਂ ਨੂੰ ਮਜ਼ਬੂਰਨ ਵਕਤ ਤੋਂ ਪਹਿਲਾਂ ਨਮੀ ਹੇਠ ਫਸਲ ਵੱਢਣੀ ਪਈ। ਜਿਸਦਾ ਨਤੀਜ਼ਾ ਇਹ ਨਿਕਲਿਆ ਕਿ ਮਾਰਕੀਟਾਂ 'ਚ ਕਿਸਾਨਾਂ ਦੀਆਂ ਸਮੱਸਿਆਵਾਂ 'ਚ ਹੋਰ ਵਾਧਾ ਹੋ ਗਿਆ, ਜਿਹੜੇ ਐਮ.ਐਸ.ਪੀ 'ਤੇ ਉਨ੍ਹਾਂ ਦੇ ਝੌਨੇ ਦੀ ਖ੍ਰੀਦ ਨੂੰ ਲੈ ਕੇ ਗੰਭੀਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ।
ਕਾਂਗਰਸ ਦੀ ਕਿਸਾਨ ਕਰਜ਼ਾ ਮੁਆਫੀ ਸਕੀਮ 'ਚ ਧੋਖੇਬਾਜੀ ਦੇ ਦੋਸ਼ਾਂ ਉਪਰ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਾਲ ਨਿਰਾਧਾਰ ਕਰਾਰ ਦਿੰਦਿਆਂ ਖਾਰਿਜ਼ ਕੀਤਾ ਹੈ। ਜਿਨ੍ਹਾਂ ਨੇ ਕਿਹਾ ਕਿ ਅਕਾਲੀਆਂ ਨੂੰ ਬੋਲਣ ਤੋਂ ਪਹਿਲਾਂ ਆਪਣੇ ਤੱਥ ਸਹੀ ਕਰ ਲੈਣੇ ਚਾਹੀਦੇ ਹਨ। ਪੰਜਾਬ ਦੇ ਪਿੰਡਾਂ 'ਚ 40 ਲੱਖ ਘਰ ਹਨ ਅਤੇ ਪੰਜਾਬ ਕਾਂਗਰਸ ਦੀ ਕਰਜ਼ਾ ਮੁਆਫੀ ਡੋਰ ਟੂ ਡੋਰ ਮੁਹਿੰਮ ਇਨ੍ਹਾਂ ਸਾਰਿਆਂ ਨਾਲ ਸੰਪਰਕ ਬਣਾਉਣ ਹਿੱਤ ਇਕ ਵਿਸ਼ਾਲ ਲੋਕ ਸੰਪਰਕ ਪ੍ਰੋਗਰਾਮ ਹੈ।
ਇਸਦੇ ਤਹਿਤ 29.3 ਲੱਖ ਪਿੰਡਾਂ ਦੇ ਘਰ ਪਹਿਲਾਂ ਹੀ ਇਸ ਮੁਹਿੰਮ ਦੇ ਸਮਰਥਨ 'ਚ ਮੰਗ ਪੱਤਰਾਂ ਉਪਰ ਹਸਤਾਖਰ ਕਰ ਚੁੱਕੇ ਹਨ। ਇਨ੍ਹਾਂ 'ਚ ਖੇਤ ਮਜ਼ਦੂਰ ਵੀ ਸ਼ਾਮਿਲ ਹਨ, ਜਿਨ੍ਹਾਂ 'ਚੋਂ ਕਈ ਭਾਰੀ ਕਰਜ਼ਿਆਂ ਹੇਠਾਂ ਦੱਬੇ ਹੋਏ ਹਨ। ਇਸ ਤੋਂ ਇਲਾਵਾ, ਪਰਿਵਾਰਾਂ 'ਚ ਜ਼ਮੀਨਾਂ ਵੰਡੇ ਜਾਣ ਕਾਰਨ, ਕਈ ਮਾਮਲੇ ਅਜਿਹੇ ਵੀ ਹਨ ਜਿਥੇ ਇਕ ਘਰ 'ਚ ਕਈ ਜ਼ਮੀਨਾਂ ਦੇ ਮਾਲਿਕ ਰਹਿੰਦੇ ਹਨ, ਲੇਕਿਨ ਉਨ੍ਹਾਂ ਦੇ ਸਿਰ ਆਪਣੇ ਆਪਣੇ ਕਰਜ਼ੇ ਹਨ। ਇਹ ਸਕੀਮ ਵਿਆਪਕ ਪੱਧਰ ਦੀ ਹੈ ਅਤੇ ਇਨ੍ਹਾਂ ਸਾਰੇ ਲੋਕਾਂ ਨੂੰ ਕਵਰ ਕਰਦੀ ਹੈ। ਕਾਂਗਰਸ ਦਾ ਮੈਨਿਫੈਸਟੋ ਇਸ ਬਾਰੇ ਡੂੰਘਾਈ 'ਚ ਜਾਣਕਾਰੀ ਦੇਵੇਗਾ, ਜਿਸ ਤੋਂ ਬਾਅਦ ਅਕਾਲੀ ਆਗੂਆਂ ਕੋਲ ਖੜ੍ਹਨ ਵਾਸਤੇ ਜਗ੍ਹਾ ਵੀ ਨਹੀਂ ਬੱਚੇਗੀ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਇਸ ਮੁਹਿੰਮ ਦੀ ਸਫਲਤਾ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਸਕਦਾ ਹੈ ਕਿ ਸੂਬੇ ਭਰ 'ਚ ਹਜ਼ਾਰਾਂ ਵਲੰਟਿਅਰਾਂ ਬਾਕੀ ਬੱਚੇ ਘਰਾਂ ਦੇ ਮੰਗ ਪੱਤਰ ਭਰਨ ਵਾਸਤੇ ਹੁਣ ਪਾਰਟੀ ਵਰਕਰਾਂ ਨਾਲ ਜੁੜ ਗਏ ਹਨ।
ਜਦਕਿ ਤੋਤਾ ਸਿੰਘ ਤੇ ਹੋਰਨਾਂ ਅਕਾਲੀ ਆਗੂਆਂ ਦੇ ਨਿਰਾਧਾਰ ਦੋਸ਼ਾਂ ਦਾ ਜ਼ਿਕਰ ਕਰਦਿਆਂ, ਉਨ੍ਹਾਂ ਨੇ ਕਿਹਾ ਕਿ ਇਸ ਤੋਂ ਸਿਰਫ ਇਹ ਪਤਾ ਚੱਲਦਾ ਹੈ ਕਿ ਬਾਦਲ ਸਰਕਾਰ ਪੰਜਾਬ ਦੇ ਸਿਆਸੀ ਹਾਲਾਤਾਂ ਨੂੰ ਲੈ ਕੇ ਕਿੰਨੀ ਡਰੀ ਹੋਈ ਹੈ, ਜਿਹੜੇ ਹਾਲਾਤ ਹੁਣ ਪੂਰੀ ਤਰ੍ਹਾਂ ਕਾਂਗਰਸ ਦੇ ਹੱਕ 'ਚ ਬਣ ਚੁੱਕੇ ਹਨ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਸੱਚਾਈ ਤਾਂ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਵੀ ਹੁਣ ਕਾਂਗਰਸ ਦੇ ਪ੍ਰੋਗਰਾਮ ਦੀ ਸਫਲਤਾ ਦੇਖ ਕੇ ਕਰਜ਼ਾ ਮੁਆਫੀ ਦੇ ਵਾਅਦੇ ਨਾਲ ਇਸੇ ਤਰ੍ਹਾਂ ਦੀ ਮੁਹਿੰਮ ਹੇਠ ਕਿਸਾਨਾਂ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਰਜ਼ੇ ਹੇਠਾਂ ਦੱਬੇ ਸੂਬੇ ਦੇ ਕਿਸਾਨਾਂ ਨੂੰ ਬਚਾਉਣ ਦਾ ਐਲਾਨ ਕਰ ਚੁੱਕੇ ਹਨ, ਜਿਵੇਂ ਯੂ.ਪੀ.ਏ ਸਰਕਾਰ ਵੱਲੋਂ 2009 'ਚ ਕਰਜ਼ਾ ਮੁਆਫੀ ਸਕੀਮ ਲਿਆਉਂਦੀ ਗਈ ਸੀ ਅਤੇ ਪੰਜਾਬ 'ਚ ਉਨ੍ਹਾਂ ਦੀ ਆਪਣੀ ਸਰਕਾਰ ਨੇ ਕੋਆਪ੍ਰੇਟਿਵ ਬੈਂਕਾਂ ਕੋਲ ਕਰਜ਼ੇ ਮੁਆਫ ਕੀਤੇ ਸਨ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਪਾਰਟੀ ਨਾ ਪਹਿਲਾਂ ਕਦੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰੀ ਹੈ ਤੇ ਨਾ ਹੀ ਭਵਿੱਖ 'ਚ ਕਦੇ ਮੁਕਰੇਗੀ, ਜਿਸ ਬਾਰੇ ਅਕਾਲੀ ਤੇ ਆਪ ਵਾਲੇ ਵੀ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਅਜਿਹੇ 'ਚ ਇਨ੍ਹਾਂ ਵੱਲੋਂ ਪ੍ਰਤੀਕ੍ਰਿਆ ਜਾਹਿਰ ਕਰਨਾ ਤੇ ਦੋਸ਼ ਲਗਾਉਣਾ ਸੁਭਾਵਿਕ ਹੈ।