ਰਾਜਿੰਦਰ ਕੁਮਾਰ
- ਮੋਦੀ ਦੀ ਕੇਂਦਰ ਸਰਕਾਰ ਨੂੰ ਅੜੀਅਲ ਰਵੱਈਆ ਛੱਡ ਕੇ ਇਹ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ- ਕੁਲਜੀਤ ਸਰਹਾਲ
ਬੰਗਾ 20,ਦਸੰਬਰ 2020 - ਦਿੱਲੀ ਵਿੱਚ ਕਿਸਾਨ ਵਿਰੋਧੀ ਬਿੱਲਾਂ ਦੇ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਲਈ ਭਾਰੀ ਸਾਮਾਨ ਜਿਸ ਵਿਚ ਸੌ ਤਰਪਾਲਾਂ, ਬਾਂਸ, ਰੱਸੇ ,ਦੇਸੀ ਗੀਜ਼ਰ, ਸਰਦ ਮੌਸਮ ਨੂੰ ਦੇਖਦੇ ਹੋਏ ਲੱਕੜ ਦਾ ਬਾਲਣ ਅਤੇ ਖਾਣ ਪੀਣ ਦੀ ਸਮਾਨ ਲੈ ਕੇ ਬੰਗਾ ਹਲਕੇ ਦੇ ਪਿੰਡ ਸਰਹਾਲ ਕਾਜੀਆਂ ਤੋਂ ਕੁਲਜੀਤ ਸਿੰਘ ਸਰਹਾਲ ਵਾਈਸ ਚੇਅਰਮੈਨ ਬਲਾਕ ਸੰਮਤੀ ਔੜ ਦੀ ਅਗਵਾਈ ਵਿੱਚ ਅੱਜ ਇੱਕ ਜਥਾ ਰਵਾਨਾ ਹੋਇਆ । ਇਸ ਮੌਕੇ ਚੇਅਰਮੈਨ ਕੁਲਜੀਤ ਸਿੰਘ ਸਰਹਾਲ ਨੇ ਦੱਸਿਆ ਕਿ ਇਸ ਕਾਰਜ ਵਿੱਚ ਬੀਬੀ ਬਲਵੀਰ ਕੌਰ ਕੈਨੇਡਾ ਨਿਵਾਸੀ ,ਕਲੇਰ ਪਰਿਵਾਰ ਅਤੇ, ਹੋਰ ਐਨ ਆਰ ਆਈ ਵੀਰਾਂ ਦਾ ਵਡਮੁੱਲਾ ਸਹਿਯੋਗ ਹੈ ।
ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਪਾਸ ਕੀਤੇ ਗਏ ਬਿਲ ਕਿਸਾਨ ਮਜ਼ਦੂਰ ਤੇ ਹਰ ਵਰਗ ਨੂੰ ਨੁਕਸਾਨ ਪਹੁੰਚਾਉਣ ਅਤੇ ਕਾਰਪੋਰੇਟ ਘਰਾਣੇ ਅੰਬਾਨੀ ਅਤੇ ਅਤੇ ਅਡਾਨੀ ਨੂੰ ਲਾਭ ਪਹੁੰਚਾਉਣ ਲਈ ਬਣਾਏ ਗਏ ਹਨ ਪਰ ਜਲਦ ਹੀ ਹੱਕ ਅਤੇ ਸੱਚ ਦੀ ਜਿੱਤ ਹੋਵੇਗੀ ,ਮੋਦੀ ਦੀ ਕੇਂਦਰ ਸਰਕਾਰ ਨੂੰ ਅੜੀਅਲ ਰਵੱਈਆ ਛੱਡ ਕੇ ਇਹ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ ਅਤੇ ਅੰਦੋਲਨ ਕਰ ਰਹੇ ਕਿਸਾਨ ਜਿੱਤ ਦੇ ਨਾਅਰੇ ਲਾਉਂਦੇ ਆਪਣੇ ਘਰਾਂ ਨੂੰ ਵਾਪਸ ਪਰਤਣਗੇ ਇਸ ਮੌਕੇ ਨਵਤੇਜ ਸਿੰਘ ਕਲੇਰ.ਬਸ਼ੰਬਰ ਲਾਲ ਸਰਪੰਚ, ਸਰਬਜੀਤ ਸਿੰਘ ਕਲੇਰ ,ਜਗਤਾਰ ਸਿੰਘ ਬੀਸਲਾ, ਹਰਪ੍ਰੀਤ ਸਿੰਘ ਕਲੇਰ, ਰਾਜਵੀਰ ਸਿੰਘ ਬੀਸਲਾ ,ਜਸਵਿੰਦਰ ਸਿੰਘ ਕਲੇਰ, ਕਰਣ ਸ਼ਰਮਾ, ਬਲਰਾਮ ਸਰਹਾਲ, ਸੁਚੇਤ ਸਰਹਾਲ, ਮਨਜਿੰਦਰ ਸਿੰਘ ਕਲੇਰ ਆਦਿ ਹਾਜ਼ਰ ਸਨ।