← ਪਿਛੇ ਪਰਤੋ
ਫਤਿਹਗੜ੍ਹ ਸਾਹਿਬ, 8 ਨਵੰਬਰ, 2016 : ਦਿੱਲੀ 'ਚ ਛਾਏ ਧੂੰਏਂ ਪਿੱਛੇ ਦਿੱਲੀ ਸਰਕਾਰ ਵਲੋਂ ਇਸ ਲਈ ਪੰਜਾਬ-ਹਰਿਆਣਾ ਨੂੰ ਜ਼ਿੰਮੇਵਾਰ ਦੱਸਣ ਸੰਬੰਧੀ ਦਿੱਤੇ ਗਏ ਬਿਆਨ 'ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਖਤ ਸਪੱਸ਼ਟੀਕਰਨ ਦਿੱਤਾ ਹੈ। ਫਤਿਹਗੜ੍ਹ ਸਾਹਿਬ ਵਿਖੇ ਸੰਗਤ ਦਰਸ਼ਨ ਦੌਰਾਨ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਪੰਜਾਬ ਦਾ ਧੂੰਆਂ ਦਿੱਲੀ ਵੱਲ ਨਹੀਂ ਜਾ ਰਿਹਾ ਹੈ, ਇਸ ਸਮੇਂ ਜਿਹੜੇ ਹਾਲਾਤ ਦਿੱਲੀ ਵਿਚ ਬਣੇ ਹੋਏ ਹਨ ਇਸ ਲਈ ਦਿੱਲੀ ਸਰਕਾਰ ਦੀ ਨਲਾਇਕੀ ਜ਼ਿੰਮੇਵਾਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਵਲੋਂ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਦਿੱਲੀ ਦੇ ਧੂੰਏਂ ਨਾਲ ਪੰਜਾਬ ਦਾ ਕੋਈ ਬਦਲ ਨਹੀਂ ਹੈ।
Total Responses : 267