ਨਵੀਂ ਦਿੱਲੀ, 22 ਜਨਵਰੀ 2021 - ਖੇਤੀ ਕਾਨੂੰਨ 'ਤੇ ਸਰਕਾਰ ਨਾਲ ਚੱਲ ਰਹੀ 11ਵੀਂ ਗੇੜ ਦੀ ਮੀਟਿੰਗ ਦੇ ਪਹਿਲੇ ਦੌਰ ਵਿਚਲੀ ਗੱਲ ਤੋਂ ਜਾਪ ਰਿਹਾ ਹੈ ਕਿ ਇਸ ਮੀਟਿੰਗ ਵਿਚ ਵੀ ਕਿਸਾਨਾਂ ਦਾ ਕੋਈ ਹਾਲ ਨਿਕਲਦਾ ਨਜ਼ਰ ਨੀ ਆ ਰਿਹਾ|
ਮੀਟਿੰਗ ਦੇ ਪਹਿਲੇ ਦੌਰ ਤੋਂ ਬਾਅਦ ਰਜਿੰਦਰ ਇੰਘ ਦੀਪ ਸਿੰਘ ਵਾਲਾ ਵਿਗਿਆਨ ਭਵਨ ਅੰਦਰੋਂ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਸਰਕਾਰ ਦੇ ਪ੍ਰਪੋਜ਼ਲ ਬਾਰੇ ਸਾਫ ਸਾਫ ਲਫ਼ਜ਼ਾਂ 'ਚ ਮੰਤਰੀਆਂ ਨੂੰ ਜਵਾਬ ਦੇ ਦਿੱਤਾ ਕਿ 2 ਸਾਲ ਕਾਨੂੰਨ ਸਸਪੈਂਡ ਕਰਨ ਨਾਲ ਕੁਝ ਨੀ ਬਣਨਾ ਸਗੋਂ ਕਾਨੂੰਨਾਂ ਨੂੰ ਪੂਰੀ ਤਰਾਂ ਰੱਦ ਕਰੋ। ਉਨ੍ਹਾਂ ਕਿਹਾ ਕਿ ਜਿਸ ਤੋਂ ਬਾਅਦ ਖੇਤੀ ਮੰਤਰੀ ਤੋਮਰ ਨੇ ਕਿਹਾ ਕਿ ਸਰਕਾਰ ਇਸ ਬਾਰੇ ਸੋਚ ਚੁੱਕੀ ਹੈ ਤੇ ਹੁਣ ਕਿਸਾਨ ਇਸ 'ਤੇ ਦੋਬਾਰਾ ਸੋਚ ਲੈਣ, ਜਿਸ ਤੋਂ ਬਾਅਦ ਉਹ ਸਿਰਫ 15 ਮਿੰਟਾਂ ਵਿਚ ਹੀ ਮੀਟਿੰਗ ਚੋਣ ਉੱਠ ਕੇ ਚਲੇ ਗਏ|