ਅੰਮ੍ਰਿਤਸਰ, 07 ਦਸੰਬਰ-ਖੇਤੀ ਵਿਰੋਧੀ ਕਾਨੂੰਨ ਦੇ ਖਾਤਮੇ ਲਈ ਸੰਘਰਸ਼ ਕਰ ਰਹੇ ਸਮੁੱਚੇ ਕਿਸਾਨ ਜਥੇਬੰਦੀਆਂ ਵੱਲੋਂ 8 ਦਸੰਬਰ ਨੂੰ ਭਾਰਤ ਬੰਦ ਦੇ ਸੱਦੇ ਦੀ ਨਿਹੰਗ ਸਿੰਘ ਜਥੇਬੰਦੀਆਂ ਦੇ ਸਿਰਮੌਰ ਦਲਪੰਥ, ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਪੂਰਨ ਤੌਰ ਤੇ ਹਮਾਇਤ ਕੀਤੀ ਹੈ।ਉਨ੍ਹਾਂ ਸਾਰੀਆਂ ਧਿਰਾਂ ਨੂੰ ਇਸ ਦਿਨ ਆਪਣੇ ਕਾਰੋਬਾਰ, ਅਦਾਰੇ, ਸੜਕੀ ਵਾਹਨ ਬੰਦ ਰੱਖਣ ਲਈ ਅਪੀਲ ਕੀਤੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਦੀ ਜਿੱਦ ਦੇਸ਼ ਦੇ ਹਿੱਤ ਵਿੱਚ ਨਹੀਂ ਹੈ।
ਅੱਜ ਏਥੋ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਸਰਕਾਰ ਕਿਸਾਨ ਸੰਘਰਸ਼ ਨੂੰ ਗੱਲਬਾਤ ਰਾਹੀਂ ਲਟਕਾ ਰਹੀ ਹੈ ਅਤੇ ਉਸ ਦੇ ਮੰਤਰੀ ਵੀ ਵਿੰਗੇ ਟੇਢੇ ਬਿਆਨ ਦੇ ਰਹੇ ਹਨ।ਜਿਸ ਨਾਲ ਸਾਂਤੀ ਪੂਰਵ ਹਲਾਤਾਂ ਬਾਰੇ ਅਨਿਚਸਤਾ ਬਣ ਜਾਣੀ ਸੁਭਾਵਕ ਹੈ।ਭਾਰਤ ਦਾ ਹਰ ਵਰਗ ਕਿਸਾਨਾਂ ਦੀ ਹਮਾਇਤ ਤੇ ਉੱਤਰ ਰਿਹਾ ਹੈ।ਜੋ ਕਾਨੂੰਨ ਦੇਸ਼ ਦੀ ਜਨਤਾ ਦੇ ਹਿਤ ਵਿਚ ਨਹੀਂ ਹਨ ਅਜਿਹੇ ਕਾਨੂੰਨ ਬਨਣੇ ਹੀ ਨਹੀਂ ਚਾਹੀਦੇ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਡੇ ਜ਼ੇਰੇ ਨਾਲ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦਾ ਫੈਸਲਾ ਲੈਣ।