ਚੰਡੀਗੜ੍ਹ, 10 ਜਨਵਰੀ 2021 - ਪੂਰੇ ਦੇਸ਼ ਸਮੇਤ ਪੰਜਾਬ ਦੇ ਕਿਸਾਨ ਵੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਅਤੇ ਲਗਾਤਰ ਪਛਿਲੇ 44 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ 'ਤਟ ਡਟੇ ਹੋਏ ਹਨ। ਇਸ ਕਿਸਾਨ ਮੋਰਚੇ 'ਚ ਨੌਜਵਾਨਾਂ ਤੋਂ ਲੈ ਕੇ ਬਜ਼ੁਰਗ ਅਤੇ ਬੱਚਿਆਂ ਤੋਂ ਲੈ ਕੇ ਔਰਤਾਂ ਇਸ ਮੋਰਚੇ 'ਚ ਹਿੱਸਾ ਲੈ ਰਹੀਆਂ ਹਨ।
ਅਜਿਹੇ 'ਚ ਹੀ ਸੋਸ਼ਲ਼ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਇੱਕ ਨਿੱਕਾ ਜਿਹਾ ਕਿਸਾਨ ਬਾਲ ਆਪਣੇ ਨਿੱਕੇ ਜਿਹੇ ਟ੍ਰੈਕਟਰ 'ਤੇ ਕਿਸਾਨੀ ਝੰਡਾ ਲਾ ਕੇ ਇੱਕ ਕਿਸਾਨ ਟ੍ਰੈਕਟਰ ਮਾਰਚ 'ਚ ਹਿੱਸਾ ਲੈ ਰਿਹਾ ਹੈ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਿਹਾ ਹੈ। ਵੀਡੀਓ 'ਚ ਅਸੀਂ ਸਾਫ ਦੇਖ ਸਕਦੇ ਹਾਂ ਕਿ ਨਿੱਕੇ ਬੱਚੇ ਦੇ ਨਾਲ ਹੋਰ ਕਿਸਾਨ ਆਪਣੇ ਟ੍ਰੈਕਟਰ ਲੈ ਕੇ ਟ੍ਰੈਕਟਰ ਮਾਰਚ ਕਰ ਰਹੇ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://twitter.com/raghav_chadha/status/1347510968633315328