ਅੰਮ੍ਰਿਤਸਰ, 26 ਅਕਤੂਬਰ, 2016 : ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਪ੍ਰਧਾਨ ਸ੍ਰੀ ਰਵੀਕਰਨ ਸਿੰਘ ਕਾਹਲੋਂ ਅਤੇ ਸਕੱਤਰ ਜਨਰਲ ਤਲਬੀਰ ਸਿੰਘ ਗਿੱਲ ਨੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਸਰਪ੍ਰਸਤ ਯੂਥ ਅਕਾਲੀ ਦਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਅੱਜ ਵਿਧਾਇਕ ਮਨਜੀਤ ਸਿੰਘ ਮੰਨਾ ਅਤੇ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ ਦੀ ਮੌਜੂਦਗੀ ਵਿੱਚ ਮਾਝਾ ਜ਼ੋਨ ਦੇ ਅਹੁਦੇਦਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ। ਇਸ ਮੌਕੇ ਸ: ਕਾਹਲੋਂ ਅਤੇ ਸ: ਗਿੱਲ ਨੇ ਕਿਹਾ ਕਿ ਬਜ਼ੁਰਗਾਂ ਦੀ ਸੋਚ ਅਤੇ ਨੌਜਵਾਨਾਂ ਦੇ ਜਜ਼ਬੇ ਸਦਕਾ ਅੱਜ ਯੂਥ ਅਕਾਲੀ ਦਲ ਇੱਕ ਵੱਡੀ ਅਤੇ ਮਜ਼ਬੂਤ ਤਾਕਤ ਬਣ ਚੁੱਕੀ ਹੈ, ਜੋ ਕਿ ਸਰਕਾਰ ਦੀ ਹੈਟ੍ਰਿਕ ਬਣਾਉਣ ਲਈ 2017 ਦੀਆਂ ਆਮ ਚੋਣਾਂ ਦੌਰਾਨ ਗੱਠਜੋੜ ਦੀ ਵੱਡੀ ਜਿੱਤ ਲਈ ਅਹਿਮ ਰੋਲ ਅਦਾ ਕਰੇਗਾ । ਉਹਨਾਂ ਕਿਹਾ ਕਿ ਸ: ਬਾਦਲ ਅਤੇ ਸ: ਮਜੀਠੀਆ ਨੇ ਨੌਜਵਾਨ ਵਰਗ ਨੂੰ ਪਹਿਲਾਂ ਵੀ ਕਈ ਅਹਿਮ ਜ਼ਿੰਮੇਵਾਰੀਆਂ ਦਿੱਤਿਆਂ ਅਤੇ ਹੁਣ ਆਮ ਚੋਣਾਂ 'ਚ ਨੌਜਵਾਨ ਵਰਗ ਨੂੰ ਵਧ ਤੋਂ ਵਧ ਨੁਮਾਇੰਦਗੀ ਦੇਣ ਦਾ ਵਿਸ਼ਵਾਸ ਦਿਵਾਇਆ ਹੈ, ਤਾਂ ਜੋ ਵੱਧ ਤੋਂ ਵਧ ਨੌਜਵਾਨਾਂ ਨੂੰ ਵਿਧਾਨ ਸਭਾ ਭੇਜਿਆ ਜਾ ਸਕੇ। ਉਹਨਾਂ ਕਿਹਾ ਕਿ ਪਾਰਟੀ ਟਿਕਟਾਂ ਉਹਨਾਂ ਨੌਜਵਾਨਾਂ ਨੂੰ ਹੀ ਦਿੱਤਿਆਂ ਜਾਣਗੀਆਂ ਜੋ ਜਿੱਤਣ ਦੀ ਸਮਰੱਥਾ ਰੱਖਦੇ ਹੋਣ। ਅੱਜ ਜਾਰੀ ਸੂਚੀ ਵਿੱਚ 13 ਜਨਰਲ ਸਕੱਤਰ, 12 ਮੀਤ ਪ੍ਰਧਾਨ, 3 ਵਧੀਕ ਸਕੱਤਰ, 9 ਜੂਨੀਅਰ ਮੀਤ ਪ੍ਰਧਾਨ, 14 ਸਕੱਤਰ, 7 ਸੰਯੁਕਤ ਸਕੱਤਰ, 6 ਜਥੇਬੰਦਕ ਸਕੱਤਰ, 6 ਪ੍ਰੈੱਸ ਸਕੱਤਰ, 4 ਪ੍ਰਚਾਰ ਸਕੱਤਰ, 13 ਪ੍ਰਾਪੇਗੰਡਾ ਸਕੱਤਰ, ਇੱਕ ਕਾਨੂੰਨੀ ਸਲਾਹਕਾਰ, ਅਤੇ 8 ਵਰਕਿੰਗ ਕਮੇਟੀ ਮੈਂਬਰ ਬਣਾਏ ਗਏ ਹਨ।
ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਵੇਰਵੇ ਅਨੁਸਾਰ ਜਨਰਲ ਸਕੱਤਰ ਅਮਨਪ੍ਰੀਤ ਸਿੰਘ ਅੰਮੂ ਗੁੰਮਟਾਲਾ, ਅਮਰਬੀਰ ਸਿੰਘ ਸੰਧੂ ਘਣੁਪੁਰ ਕਾਲੇ, ਡਾ. ਅਰਜਿੰਦਰ ਸਿੰਘ ਕੋਹਾਲੀ ਅੰਮ੍ਰਿਤਸਰ, ਅਮਰਬੀਰ ਸਿੰਘ ਢੋਟ ਜਹਾਜਗੜ ਅੰਮ੍ਰਿਤਸਰ,ਰਣਦੀਪ ਸਿੰਘ ਰਿੰਪਲ ਅੰਮ੍ਰਿਤਸਰ,ਨਵਤੇਜ ਸਿੰਘ ਅਜਨਾਲਾ,ਸਾਰਜ ਸਿੰਘ ਘਰਿਆਲਾ,ਜਗਮਲ ਸਿੰਘ ਕਾਜੀ ਚੱਕ,ਕੁਲਵੰਤ ਸਿੰਘ ਲਾਡੀ ਭੁੱਲਰ ਅੰਮ੍ਰਿਤਸਰ,ਅਮਰਜੀਤ ਸਿੰਘ ਰੰਧਾਵਾ ਜੱਜ ਨਗਰ ਅੰਮ੍ਰਿਤਸਰ,ਮਨਜੀਤ ਸਿੰਘ ਬਾਠ ਦਸਮੇਸ਼ ਨਗਰ,ਹਰਵਿੰਦਰ ਸਿੰਘ ਪਠਾਨਕੋਟ ਸ਼ਾਮਿਲ ਹਨ।
ਮੀਤ ਪ੍ਰਧਾਨ , ਬਲਜਿੰਦਰ ਸਿੰਘ ਬੱਜੂਮਾਨ,ਦਲਬੀਰ ਸਿੰਘ ਪ੍ਰਿੰਸ ਸੈਦੋਲੇਹਿਲ,ਗੁਰਕੀਰਤ ਸਿੰਘ ਖਾਪੜ ਖੇੜੀ ਅੰਮ੍ਰਿਤਸਰ,ਗਗਨ ਦੀਪ ਸਿੰਘ ਅੰਮ੍ਰਿਤਸਰ,ਮਲਕੀਤ ਸਿੰਘ ਸ਼ਾਮ ਨਗਰ ਅੰਮ੍ਰਿਤਸਰ,
ਤਰਸੇਮ ਸਿੰਘ ਚਾਹੋਵਾਲੀ,ਹਰਦਾਸ ਸਿੰਘ ਭਲਾਈਪੁਰ ਪੂਰਬਾ, ਅਮਨਦੀਪ ਸਿੰਘ ਗੁਰਾਲਾ ਅੰਮ੍ਰਿਤਸਰ,ਜਰਨੈਲ ਸਿੰਘ ਬੱਲ ਹਰਪੁਰਾ ਗੁਰਦਾਸਪੁਰ,ਸ਼ਿੰਦਰਪਾਲ ਸਿੰਘ ਵਲਟੋਹਾ,ਗੁਰਜੰਟ ਸਿੰਘ ਅੰਮ੍ਰਿਤਸਰ,ਗੁਰ ਹਰਪ੍ਰੀਤ ਸਿੰਘ ਚੂੰਗ ਨੂੰ ਬਣਾਇਆ ਗਿਆ।
ਜੂਨੀਅਰ ਮੀਤ ਪ੍ਰਧਾਨ, ਸਰਬਜੀਤ ਸਿੰਘ ਕੋਟ ਮਾਣਾ ਸਿੰਘ,ਹਰਜੀਤ ਸਿੰਘ ਗੋਲੂ ਤਰਸਿੱਕਾ,ਦਵਿੰਦਰ ਸਿੰਘ ਨਾਗ ਕਲਾਂ,ਅੰਮ੍ਰਿਤਪਾਲ ਸਿੰਘ ਆਰ.ਬੀ. ਸਟੇਟ ਅੰਮ੍ਰਿਤਸਰ, ਮਨਜਿੰਦਰ ਸਿੰਘ ਨਾਰਲੀ,ਗਗਨਦੀਪ ਸਿੰਘ ਗੋਲਡੀ ਬਾਜਵਾ ਖੇਮਕਰਨ, ਰਵੀਸ਼ੇਰ ਸਿੰਘ ਤਪਾ ਬਾਠ, ਬਲਜੀਤ ਸਿੰਘ ਭਾਈ ਲੱਧੂ,ਚੈਨਬੀਰ ਸਿੰਘ ਸਾਬੀ ਵਰਨਾਲੀ ਅੰਮ੍ਰਿਤਸਰ ਸ਼ਾਮਿਲ ਹਨ।
ਸਕੱਤਰ, ਬਲਕਾਰ ਸਿੰਘ ਪੁਤਲੀਘਰ,ਬਲਵਿੰਦਰ ਸਿੰਘ ਮਰੜੀ ਕਲਾਂ,ਰਜਿੰਦਰ ਸਿੰਘ ਦਾਬਾਵਾਲ ਕਲਾਂ,ਨਿਸ਼ਾਨ ਸਿੰਘ ਗੋਲਡੀ ਦਬੁਰਜੀ,ਉਂਕਾਰ ਸਿੰਘ ਖਾਸੀ,ਜਸਪਾਲ ਸਿੰਘ ਨਰਿੰਜਨਪੁਰ,ਵਲੈਤ ਮਸੀਹ ਗੋਪਾਲ ਨਗਰ ਅਜਨਾਲਾ,ਪ੍ਰਗਟ ਸਿੰਘ ਕਲੰਜਰ,ਚਰਨਜੀਤ ਸਿੰਘ ਹਵੇਲੀਆਂ ਰੱਤੋਕੇ, ਰਣਜੀਤ ਸਿੰਘ ਮੱਧਰ,ਅਭੀਸ਼ੇਕ ਸ਼ੇਂਕੀ ਮੁਸਲਿਮ ਗੰਜ ਅੰਮ੍ਰਿਤਸਰ,ਬਲਤੇਜ ਸਿੰਘ ਦਰਿਆ ਡਲੀਰੀ,ਗੁਰਬੀਰ ਸਿੰਘ ਧਾਰੀਵਾਲ ਹੋਣਗੇ।
ਸੰਯੁਕਤ ਸਕੱਤਰ, ਜੋਬਨ ਜੀਤ ਸਿੰਘ ਸੰਕਰਪੁਰਾ, ਕਾਬਲ ਸਿੰਘ ਕਿਲਾ ਜੀਵਨ ਸਿੰਘ,ਤਰਸੇਮ ਸਿੰਘ ਤਰਸਿੱਕਾ,ਮਨਦੀਪ ਸਿੰਘ ਬੱਲਿਆਵਾਲਾ,ਬਲਦੇਵ ਸਿੰਘ ਅਕਬਰਪੁਰਾ,ਸੁਖਜਿੰਦਰ ਸਿੰਘ ਨੌਸ਼ਹਿਰਾ ਮੱਝਾ ਸਿੰਘ,ਸਰਵਣ ਸਿੰਘ ਸੀਤੋ ਮਹਿ ਝੁੱਗੀਆਂ, ਬਣਾਏ ਗਏ।
ਜਥੇਬੰਧਕ ਸਕੱਤਰ, ਗੁਰਅਵਤਾਰ ਸਿੰਘ ਲਾਲੀ ਭਿੱਖੀਵਿੰਡ,ਸੁਖਜਿੰਦਰ ਸਿੰਘ ਮਹਿਮੂਦਪੁਰਾ, ਮਲਕੀਤ ਸਿੰਘ ਬਾਸਰਕੇ,ਸੈਮੁਅਲ ਮਸੀਹ ਖਾਸਾਂਵਾਲਾ,ਦਿਲਬਾਗ ਸਿੰਘ ਸੈਦੋ, ਅਤੇ ਦਲਜੀਤ ਸਿੰਘ ਰਣਜੀਤ ਵਿਹਾਰ ਨੂੰ ਨਿਯੁਕਤ ਕੀਤੇ ਗਏ।
ਪ੍ਰਾਪੇਗੰਡਾ ਸਕੱਤਰ, ਡਾ. ਗਗਨਦੀਪ ਕਿੰਦਾਰੀਆ ਬਟਾਲਾ,ਐਡ. ਮਨਦੀਪ ਸਿੰਘ ਭੰਗਵਾਂ,ਅਰਸ਼ਦੀਪ ਸਿੰਘ ਨਿਜ਼ਾਮਪੁਰਾ,ਪਿੰਦਰਪਾਲ ਸਿੰਘ ਅੰਮ੍ਰਿਤਸਰ,ਟਹਿਲ ਸਿੰਘ ਵਲਟੋਹਾ, ਗੁਰਪ੍ਰੀਤ ਸਿੰਘ ਮਹਿਮੂਦਪੁਰਾ, ਗੁਰਵਿੰਦਰ ਸਿੰਘ ਮਾੜੀ ਨੌ ਅਬਾਦ,ਕਪਿਲ ਸ਼ਰਮਾ ਗੁਲੂ ਭਿੱਖੀਵਿੰਡ,ਜੋਇੰਲ ਅਨਵਰ ਮਾਨ ਸਿੰਘ ਗੇਟ ਅੰਮ੍ਰਿਤਸਰ,ਲਖਵਿੰਦਰ ਸਿੰਘ ਕੈਲੇ ਕਲਾਂ,ਹਰਵੰਤ ਸਿੰਘ ਲੋਪਾ,ਮੰਗਲਜੀਤ ਸਿੰਘ ਅਠਵਾਲ,ਸਤਨਾਮ ਸਿੰਘ ਭਾਉਵਾਲ ਲਾਏ ਗਏ। ਵਧੀਕ ਜਨਰਲ ਸਕੱਤਰ,ਜਸਬੀਰ ਸਿੰਘ ਜੱਸ ਚੀਮਾ,ਵਰਿੰਦਰ ਸਿੰਘ ਠੱਠਾ, ਧਰਮਿੰਦਰ ਸਿੰਘ ਹੈਪੀ ਮਾਹਣੇਕੇ ਅਤੇ ਪ੍ਰਚਾਰ ਸਕੱਤਰ,ਗੁਰਪ੍ਰੀਤ ਸਿੰਘ ਜਾਂਗਲਾ , ਪ੍ਰਿੰਸ ਮਸੀਹ ਪੰਡੋਰੀ ਰੋਡ ਗੁਰਦਾਸਪੁਰ,ਜਸਪ੍ਰੀਤ ਸਿੰਘ ਬੱਦੋਵਾਲ ਖੁਰਦ,ਪ੍ਰਭਜੀਤ ਸਿੰਘ ਗੁਮਟਾਲਾ ਸ਼ਾਮਿਲ ਹਨ। ਇਸੇ ਤਰਾਂ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਕੱਕੜ, ਹਰਜਿੰਦਰ ਸਿੰਘ ਪੰਜੂ ਕਲਾਲ,ਜਗਤਾਰ ਸਿੰਘ ਹਕੀਮਾ ਗੇਟ,ਗੁਰਵਿੰਦਰ ਸਿੰਘ ਢਿੱਲੋ ਸੰਧੂ ਕਲੋਨੀ,ਇੰਦਰਜੀਤ ਸਿੰਘ ਅਗਵਾਨ,ਹਰਪ੍ਰੀਤ ਸਿੰਘ ਸੰਗਵਾਂ ਅਤੇ ਕਾਨੂਨੀ ਸਲਾਹਕਾਰ ਐਡਵੋਕੇਟ ਸੁਖਮਨ ਸਿੰਘ ਰੰਧਾਵਾ ਅਜਨਾਲਾ ਨੂੰ ਨਿਯੂਕਤ ਕੀਤਾ ਗਿਆ।
ਵਰਕਿੰਗ ਕਮੇਟੀ ਮੈਂਬਰਾਂ ਵਿੱਚ ਸੁਖਵਿੰਦਰ ਸਿੰਘ ਸੇਤੋਵਾਲ, ਪਰਮਜੀਤ ਸਿੰਘ ਦੇਲਾਵਾਲ, ਡਾ: ਅਵਤਾਰ ਸਿੰਘ ਗਜ਼ਲ, ਰਵਿੰਦਰ ਸਿੰਘ ਗਿੱਲ ਮਾਛੀਕੇ, ਰਾਜਬੀਰ ਸਿੰਘ ਪਲੋ ਪੱਤੀ,ਸ਼ਰਨਜੀਤ ਸਿੰਘ ਮਾੜੀ ਉਧੋਕੇ,ਮਨਜਿੰਦਰ ਸਿੰਘ ਤਲਵੰਡੀ ਸ਼ੋਭਾ ਸਿੰਘ,ਹਰਪਾਲ ਸਿੰਘ ਬੰਦੇਸਾ ਫਤਿਹਗੜ੍ਹ ਚੂੜੀਆਂ ਸ਼ਾਮਿਲ ਹਨ।
ਇਸ ਮੌਕੇ ਗੁਰਪ੍ਰੀਤ ਸਿੰਘ ਰੰਧਾਵਾ, ਰਣਬੀਰ ਸਿੰਘ ਰਾਣਾ ਲੋਪੋਕੇ, ਗੁਰਪ੍ਰਤਾਪ ਸਿੰਘ ਟਿਕਾ, ਗੁਰਵਿੰਦਰਪਾਲ ਸਿੰਘ ਰਣੀਕੇ, ਜੋਧ ਸਿੰਘ ਸਮਰਾ, ਗੁਰਸ਼ਰਨ ਸਿੰਘ ਛੀਨਾ, ਅਮਨਪ੍ਰੀਤ ਸਿੰਘ ਅੰਮੂ ਗੁੰਮਟਾਲਾ, ਅੱਜੈਬੀਰ ਪਾਲ ਸਿੰਘ ਰੰਧਾਵਾ ਅਤੇ ਬਲਵਿੰਦਰ ਸਿੰਘ ਬਿਲਾ ਕੌਂਸਲਰ ਆਦਿ ਮੌਜੂਦ ਸਨ।