← ਪਿਛੇ ਪਰਤੋ
ਚੰਡੀਗੜ੍ਹ, 2 ਅਕਤੂਬਰ, 2016 : ਆਮ ਆਦਮੀ ਪਾਰਟੀ ਦੇ ਸਾਬਕਾ ਫੌਜੀ ਵਿੰਗ ਦੀ ਮੁੱਖੀ ਕੈਪਟਨ ਵਿਕਰਮਜੀਤ ਸਿੰਘ ਪਾਹੂਵਿੰਡੀਆ ਨੇ ਐਤਵਾਰ ਨੂੰ ਸਰਹੱਦੀ ਖੇਤਰ ਦੇ ਦੌਰ ‘ਤੇ ਆਏ ਮੁਖ ਮੰਤਰੀ ਪੰਜਾਬ ਪਰਕਾਸ਼ ਸਿੰਘ ਬਾਦਲ ਨੂੰ ਲੋਕਾਂ ਦੀਆਂ ਸਮੱਸਿਆਵਾਂ ਸੰਬੰਧੀ ਮੰਗ ਪੱਤਰ ਦਿੱਤਾ। ਪਾਹੂਵਿੰਡੀਆ ਨੇ ਸਰਹੱਦੀ ਪਿੰਡ ਪਾਹੂਵਿੰਡ ਵਿਚ ਮੁੱਖ ਮੰਤਰੀ ਨਾਲ ਮੁਲਾਕਾਤ ਕਰਦਿਆਂ ਖੇਤਰ ਦੇ ਲੋਕਾਂ ਨੂੰ ਜੰਗ ਵਰਗੀ ਸਥਿਤੀ ਕਾਰਨ ਘਰ ਛੱਡਣ ਅਤੇ ਉਨਾਂ ਨੂੰ ਆ ਰਹੀ ਮੁਸ਼ਕਲਾਂ ਬਾਰੇ ਬਾਦਲ ਨੂੰ ਜਾਣੂ ਕਰਵਾਇਆ। ਪਾਹੂਵਿੰਡੀਆ ਨੇ ਦੱਸਿਆ ਕਿ ਪਿੰਡ ਪਾਹੂਵਿੰਡੀ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਫਾਉਡੇਸ਼ਨ ਵਲੋਂ ਘਰੋਂ ਬੇਘਰ ਹੋਏ ਲੋਕਾਂ ਲਈ ਰਾਹਤ ਕੈਂਪ ਲਗਾਇਆ ਗਿਆ ਹੈ। ਉਨਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਜਾਰੀ ਹੁਕਮਾਂ ਅਧੀਨ ਘਰ ਛੱਡਣ ਲਈ ਮਜਬੂਰ ਹੋਏ ਲੋਕ ਇਸ ਕੈਂਪ ਵਿਚ ਰਹਿ ਸਕਦੇ ਹਨ ਅਤੇ ਉਨਾਂ ਨੂੰ ਰੋਜਾਨਾ ਲੋੜੀਂਦੀਆਂ ਸੁਵਧਿਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਹ ਕੈਂਪ ਸਰਹੱਦਾਂ ਉਤੇ ਸਥਿਤੀ ਠੀਕ ਹੋਣ ਤੱਕ ਚਾਲੂ ਰਹੇਗਾ।
Total Responses : 267