ਅਸ਼ੋਕ ਵਰਮਾ
ਬਰਨਾਲਾ,14ਫਰਵਰੀ2021: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਬਰਨਾਲਾ ’ਚ ਚੱਲ ਰਹੇ ਸਾਂਝੇ ਸੰਘਰਸ਼ ’ਚ ਸ਼ਾਮਲ ਕਿਸਾਨ ਜੱਥੇਬੰਦੀਆਂ ਅਤੇ ਜਨਤਕ ਧਿਰਾਂ ਨੇ ਪੁਲਵਾਮਾ ’ਚ ਅੱਤਵਾਦੀਆਂ ਵੱਲੋਂ ਆਰਡੀਐਕਸ ਹਮਲੇ ਰਾਹੀਂ ਧਮਾਕਾ ਕਰਕੇ ਸ਼ਹੀਦ ਕਰ ਦਿੱਤੇ ਗਏ ਸੀਆਰਪੀਐਫ ਦੇ ਜਵਾਨਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਅਤੇ ਖੇਤੀ ਕਨੂੰਨ ਰੱਦ ਕਰਵਾਉਣ ਲਈ ਚਲ ਰਹੇ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਇਨਸਾਫ਼ ਦੁਆਉਣ ਲਈ ਬਰਨਾਲਾ ’ਚ ਕੈਂਡਲ ਮਾਰਚ ਕੱਢਿਆ। ਸ਼ਹੀਦਾਂ ਨੂੰ ਸਮਰਪਿਤ ਮੋਮਬੱਤੀ ਮਾਰਚ ’ਚ ਹਾਜਰ ਬਲਵੰਤ ਉੱਪਲੀ, ਗੁਰਦੇਵ ਮਾਂਗੇਵਾਲ, ਬਾਬੂ ਸਿੰਘ ਖੁੱਡੀਕਲਾਂ, ਗੁਰਮੀਤ ਸੁਖਪੁਰਾ ਅਨਿਲ ਕੁਮਾਰ, ਅਮਰਜੀਤ ਕੌਰ, ਬਲਵੰਤ ਭੁੱਲਰ, ਖੁਸ਼ਮੰਦਰਪਾਲ , ਤਰਸੇਮ ਭੱਠਲ, ਗੁਰਮੇਲ ਛੀਨੀਵਾਲ ਕਲਾਂ, ਪਰਮਜੀਤ ਪਾਸੀ, ਇੰਦਰਜੀਤ ਸਿੰਘ, ਡਾ ਜਸਵੀਰ ਔਲਖ, ਰਾਜੀਵ ਕੁਮਾਰ, ਹਰਚਰਨ ਚਹਿਲ, ਸੋਹਣ ਸਿੰਘ, ਹਰਚਰਨ ਚੰਨਾ, ਗੁਰਜੰਟ ਸਿੰਘ, ਮੋਹਣ ਸਿੰਘ , ਕੇਵਲਜੀਤ ਕੌਰ, ਪਰਮਜੀਤ ਕੌਰ, ਬਿੱਕਰ ਔਲਖ, ਉਜਾਗਰ ਸਿੰਘ ਮਨੋਹਰ ਲਾਲ, ਹਾਕਮ ਨੂਰ, ਗੁਲਵੰਤ ਸਿੰਘ ਅਤੇ ਚਰਨਜੀਤ ਕੌਰ ਨੇ ਅਖਿਆ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਅਜਾਈਂ ਨਹੀਂ ਜਾਣਗੀਆਂ ਅਤੇ ਨਿਆਂ ਅਈ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਪੁਲਵਾਮਾ ਕਾਂਡ ਦੇ ਸ਼ਹੀਦ ਨੌਜਵਾਨ ਅਮਰ ਰਹਿਣ,ਪੁਲਵਾਮਾ ਕਾਂਡ ਦੀ ਜਾਂਚ ਕਰਵਾਓ ,ਪੁਲਵਾਮਾ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦਿਓ, ਕਿਸਾਨ ਸੰਘਰਸ਼ ਦੇ ਸ਼ਹੀਦਾਂ ਨੂੰ ਲਾਲ ਸਲਾਮ, ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰੋ,ਸਰਹੱਦਾਂ ਤੇ ਜਵਾਨ-ਖੇਤਾਂ ਵਿੱਚ ਕਿਸਾਨ, ਜਵਾਨਾਂ ਅਤੇ ਕਿਸਾਨਾਂ ਦੀ ਕਾਤਲ ਮੋਦੀ ਸਰਕਾਰ- ਮੁਰਦਾਬਾਦ ਅਤੇ ਲੋਕ ਏਕਤਾ-ਜਿੰਦਾਬਾਦ ਦੇ ਨਾਹਰੇ ਬੁਲੰਦ ਕੀਤੇ ਗਏ।