ਰਵੀ ਜੱਖੂ
ਨਵੀਂ ਦਿੱਲੀ, 30 ਨਵੰਬਰ 2020 - ਕਿਸਾਨਾਂ ਦੇ ਨਾਲ ਮੀਟਿੰਗ ਕਰਨ ਬਾਰੇ ਕੇਂਦਰ ਸਰਕਾਰ ਦੁਆਰਾ ਕੋਈ ਵੀ ਲਿਖਤੀ ਪੱਤਰ ਜਾਂ ਸੱਦਾ ਨਹੀਂ ਆਇਆ, ਜਿਸ ਕਰਕੇ ਕਿਸਾਨ ਆਗੂਆਂ ਦਾ ਕੇਂਦਰ ਨਾਲ ਗੱਲਬਾਤ ਦਾ ਰਾਹ ਅੱਜੇ ਪੱਧਰਾ ਨਹੀਂ ਹੋਇਆ ਜਾਪ ਰਿਹਾ। ਇਹ ਬਿਆਨ ਅੱਜ ਸ਼ਾਮ ਨੂੰ ਸਿੰਘੂ ਬਾਰਡਰ 'ਤੇ ਹੋਈ ਕਿਸਾਨਾਂ ਦੀ ਪ੍ਰੈੱਸ ਕਾਨਫਰੰਸ 'ਚ ਸਾਹਮਣੇ ਆਇਆ।
ਕਿਸਾਨ ਆਗੂਆਂ ਨੇ ਕਿਹਾ ਕਿ 3 ਤਰੀਕ ਨੂੰ ਕੋਈ ਵੀ ਮੀਟਿੰਗ ਨਹੀਂ ਹੋ ਰਹੀ ਤੇ ਨਾ ਹੀ 1 ਦਸੰਬਰ ਦੀ ਮੀਟਿੰਗ ਬਾਰੇ ਉਨ੍ਹਾਂ ਕੋਲ ਕੋਈ ਸੱਦਾ ਹੈ। ੩ ਦਸੰਬਰ ਵਾਲੀ ਮੀਟਿੰਗ ਕਿਸਾਨ ਖੁਦ ਠੁਕਰਾ ਚੁੱਕੇ ਨੇ। ਹੁਣ ਦੇਖਣਾ ਹੋਏਗਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਮੀਟਿੰਗ ਦਾ ਕਿਹੜਾ ਦਿਨ ਤੈਅ ਕਰਦੀ ਹੈ।