ਫਿਰੋਜਪੁਰ, 1 ਅਕਤੂਬਰ, 2016 : ਉੱਧਰ ਆਮ ਆਦਮੀ ਪਾਰਟੀ ਦੇ ਫਿਰੋਜਪੁਰ ਵਲੋਂ ਉਮੀਦਵਾਰ ਅਤੇ ਸਾਬਕਾ ਸੰਸਦ ਮੈਂਬਰ ਮੋਹਨ ਸਿੰਘ ਫਲਿਆਂਵਾਲਾ ਨੇ ਫਿਰੋਜਪੁਰ ਸੈਕਟਰ ਦੇ ਸਰਹੱਦੀ ਖੇਤਰਾਂ ਦੇ 20 ਪਿੰਡਾਂ ਵਿੱਚ ਦੌਰਾ ਕਰਕੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਮੁਸ਼ਿਕਲ ਦੀ ਇਸ ਘੜੀ ਵਿੱਚ ਆਮ ਆਦਮੀ ਪਾਰਟੀ ਉਨਾਂ ਦੇ ਨਾਲ ਖੜੀ ਹੈ। ਫਲਿਆਂਵਾਲਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਫਿਰੋਜਸ਼ਾਹ ਅਤੇ ਭਾਂਬੇ ਹਾਸ਼ਮ ਵਿੱਚ ਸਹਾਇਤਾ ਕੇਂਦਰ ਵੀ ਸਥਾਪਿਤ ਕੀਤੇ ਹਨ। ਉਨਾਂ ਨੇ ਕਿਹਾ ਕਿ ਜਿਨਾਂ ਲੋਕਾਂ ਦੇ ਕੋਲ ਰੁਕਣ ਲਈ ਰਿਸ਼ਤੇਦਾਰਾਂ ਜਾਂ ਕੋਈ ਹੋਰ ਆਸਰਾ ਨਹੀਂ ਹੈ, ਆਮ ਆਦਮੀ ਪਾਰਟੀ ਉਨਾਂ ਲਈ ਲੰਗਰ ਅਤੇ ਮੈਡੀਕਲ ਸੁਵਿਧਾ ਦੇ ਨਾਲ-ਨਾਲ ਪਸ਼ੁਆਂ ਲਈ ਹਰੇ-ਚਾਰੇ ਦਾ ਵੀ ਪ੍ਰਬੰਧ ਕਰੇਗੀ। ਫਲਿਆਂਵਾਲਾ ਨੇ ਹਬੀਬਵਾਲਾ, ਗੰਦੂ ਕਿਲਚਾ, ਬੈਂਕੇਵਾਲਾ ਝੁੱਗੇ, ਫੱਤੇਵਾਲਾ, ਨਾਗਰਵਾਲੇ ਝੁੱਗੇ, ਰੁਹੇਲਾ ਹਾਜੀ ( ਦੋਬੁਰਜੀ) , ਭੰਬਾ ਹਾਜੀ, ਕਾਲੂਰਾਈ (ਧੂੰਆਂ), ਕਿਸ਼ੋਰਵਾਲੇ ਝੁੱਗੇ, ਚੱਕ ਭੰਗੇਵਾਲਾ, ਮਸਤਾ ਗੱਟੀ ਨੰਬਰ 2, ਮਸਤਾ ਗੱਟੀ ਨੰਬਰ 1, ਘੋੜਾ ਚੱਕ, ਸਾਹਨੇਕੇ, ਸੇਠਵਾਲਾ, ਜਲੋ, ਲੱਖਾ ਸਿੰਘ ਵਾਲਾ, ਹਰੇ ਸਿੰਘ ਕੇ, ਹਜਾਰਾ ਸਿੰਘ ਵਾਲਾ, ਰਹੀਨੇ ਕੇ, ਝਾਂਗਾ ਖੁਰਦ ਅਤੇ ਉਜੋਕੇ ਪਿੰਡ ਸ਼ਾਮਲ ਹਨ। ਆਮ ਆਦਮੀ ਪਾਰਟੀ ਦੇ ਅਨੁਸਾਰ 2 ਅਕਤੂਬਰ ਦਿਨ ਐਤਵਾਰ ਨੂੰ ਪਾਰਟੀ ਦੇ ਉਮੀਦਵਾਰ ਮੋਹਨ ਸਿੰਘ ਫਲਿਆਂਵਾਲਾ ਰਾਜੋਕੇ ਗੱਟੀ, ਚਾਂਦੀਵਾਲਾ ਅਤੇ ਢਿੰਡੀਵਾਲਾ ਆਦਿ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਮਿਲਣਗੇ ।