ਲੰਡਨ, 9 ਜਨਵਰੀ 2021: 100 ਤੋਂ ਵੱਧ ਬ੍ਰਿਟਿਸ਼ ਮੈਂਬਰ ਪਾਰਲੀਮੈਂਟਾਂ ਅਤੇ ਲਾਰਡਜ਼ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਭਾਰਤ ਸਰਕਾਰ ਨਾਲ ਕਿਸਾਨੀ ਅੰਦੋਲਨ ਦਾ ਮੁੱਦਾ ਚੁੱਕਣ ਲਈ ਪੱਤਰ ਲਿਖਿਆ ਹੈ।
ਸਿੱਖ ਐਮ.ਪੀ ਤਨਮਨਜੀਤ ਸਿੰਘ ਢੇਸੀ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ 100 ਤੋਂ ਵੱਧ ਸੰਸਦ ਮੈਂਬਰਾਂ ਅਤੇ ਲਾਰਡਜ਼ ਨੇ ਪ੍ਰਧਾਨ ਮੰਤਰੀ ਨੂੰ ਕਰਾਸ-ਪਾਰਟੀ ਪੱਤਰ 'ਤੇ ਹਸਤਾਖਰ ਕੀਤੇ ਹਨ, । ਜਿਸ 'ਚ ਭਾਰਤ ਅੰਦਰ ਚੱਲ ਰਹੇ ਸ਼ਾਂਤੀਪੂਰਵਕ ਕਿਸਾਨ ਅੰਦੋਲਨ ਲਈ ਭਾਰੀ ਚਿੰਤਾਵਾਂ ਦਜ਼ਾਹਿਰ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਬੋਰਿਸ ਜੌਹਨਸਨ ਨੂੰ ਇਸ ਮੁੱਦੇ ਨੂੰ ਭਾਰਤੀ ਪ੍ਰਧਾਨਮੰਤਰੀ ਕੋਲ ਉਠਾਉਣਾ ਚਾਹੀਦਾ ਹੈ ਹੈ। ਉਨ੍ਹਾਂ ਇਨ੍ਹਾਂ ਸਾਰੇ ਸੰਸਦ ਮੈਂਬਰਾਂ ਅਤੇ ਲਾਰਡਜ਼ ਦਾ ਧੰਨਵਾਦ ਕੀਤਾ। । ਹੇਠ ਪੜ੍ਹੋ 100 ਤੋਂ ਵੱਧ ਐਮ.ਪੀਜ਼ ਦੇ ਸਾਈਨ ਕੀਤਾ ਪੱਤਰ: