ਚੰਡੀਗੜ੍ਹ, 3 ਅਕਤੂਬਰ, 2016 : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਪਾਰਟੀ ਦੇ ਸੋਸ਼ਲ ਮੀਡੀਆ ਸੈਲ, ਸੀ.ਏ. ਸੈਲ, ਇੰਡਸਟਰੀ ਸੈਲ ਅਤੇ ਵਪਾਰੀ ਸੈਲ ਦੇ ਕਨਵੀਨਰ ਨਿਯੁਕਤ ਕਰ ਦਿੱਤੇ ਹਨ। ਪਾਰਟੀ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ ਵਲੋਂ ਜਾਰੀ ਇਕ ਬਿਆਨ ਅਨੁਸਾਰ ਅਮਿਤ ਤਨੇਜਾ ਜਲੰਧਰ ਨੂੰ ਪਾਰਟੀ ਦੇ ਸੋਸ਼ਲ ਮੀਡੀਆ ਸੈਲ ਦਾ ਸੂਬਾ ਕਨਵੀਨਰ ਤੇ ਅਮਨਦੀਪ ਕਟਾਰੀਆ ਨੂੰ ਕੋ-ਕਨਵੀਨਰ ਨਿਯੁਕਤ ਕੀਤਾ ਹੈ। ਸੁਰਿੰਦਰ ਆਨੰਦ ਭਾਜਪਾ ਦੇ ਸੀ.ਏ. ਸੈਲ ਦੇ ਕਨਵੀਨਰ ਬਣਾਏ ਗਏ ਹਨ, ਜਦਕਿ ਅਸ਼ੋਕ ਜੈਨ ਇੰਡਸਟਰੀ ਸੈਲ ਦੇ ਕਨਵੀਨਰ ਨਿਯੁਕਤ ਕੀਤੇ ਗਏ ਹਨ। ਪਾਰਟੀ ਦੇ ਵਪਾਰੀ ਸੈਲ ਦਾ ਕਨਵੀਨਰ ਸ਼ਿਵ ਦਿਆਲ ਚੁਘ ਨੂੰ ਨਿਯੁਕਤ ਕੀਤਾ ਗਿਆ ਹੈ।