ਚੰਡੀਗੜ੍ਹ, 5 ਨਵੰਬਰ, 2016 : ਆਮ ਆਦਮੀ ਪਾਰਟੀ ਦੇ ਆਗੂ ਤੇ ਸੰਗਰੂਰ ਤੋਂ ਮੈਂਬਰ ਲੋਕ ਸਭਾ ਭਗਵੰਤ ਮਾਨ ਦਾ ਸ਼ਰਾਬੀ ਹੋ ਕੇ ਲੋਕਾਂ ਨਾਲ ਦੁਰਵਿਹਾਰ ਕਰਨ ਦਾ ਭੇਦ ਮੁੱਕਣ ਦਾ ਨਾਂਮ ਨਹੀਂ ਲੈ ਰਿਹਾ ਅਤੇ ਇਨ੍ਹਾਂ ਨੇ ਹੁਣ ਅੰਤਿਮ ਸੰਸਕਾਰ ਦੇ ਦਰਦਨਾਕ ਮੌਕੇ ਨੂੰ ਵੀ ਨਹੀਂ ਬਖਸ਼ਿਆ ਹੈ। ਇਸ ਲੜੀ ਹੇਠ ਸ਼ੁੱਕਰਵਾਰ ਨੂੰ ਮਾਨ ਵੱਲੋਂ ਲਗਾਤਾਰ ਪਰਿਵਾਰ ਤੇ ਇਥੋਂ ਤੱਕ ਕਿ ਉਥੇ ਮੌਜ਼ੂਦ ਮੀਡੀਆ ਵਾਲਿਆਂ ਨਾਲ ਵੀ ਦੁਰਵਿਹਾਰ ਕਰਨ ਤੋਂ ਬਾਅਦ ਨੂੰ ਗਾਇਕ ਮਨਮੀਤ ਅਲੀਸ਼ੇਰ ਦੇ ਪਰਿਵਾਰ ਵੱਲੋਂ ਉਥੋਂ ਜ਼ਬਰਦਸਤੀ ਕੱਢਿਆ ਗਿਆ, ਜਿਸਨੂੰ ਬੀਤੇ ਦਿਨੀਂ ਆਸਟ੍ਰੇਲਿਆ 'ਚ ਸਾੜ ਕੇ ਮਾਰ ਦਿੱਤਾ ਗਿਆ ਸੀ।
ਇਥੇ ਜ਼ਾਰੀ ਬਿਆਨ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਿਹਾ ਕਿ ਇਸ ਘਟਨਾ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ 'ਚ ਵਾਇਰਲ ਹੋਈ ਵੀਡੀਓ 'ਚ ਸਾਫ ਨਜ਼ਰ ਆਉਂਦਾ ਹੈ ਕਿ ਆਪ ਲੀਡਰ ਨੂੰ ਬਿਲਕੁਲ ਹੋਸ਼ ਨਹੀਂ ਸੀ। ਇਸ ਦੌਰਾਨ ਡਿੱਗਦੇ ਤੇ ਲੜਖੜਾਉਂਦੇ ਮਾਨ ਸ਼ਰਾਬ ਦੇ ਨਸ਼ੇ 'ਚ ਪ੍ਰਤੀ ਹੋ ਰਹੇ ਸਨ, ਜਿਹੜੇ ਇਸ ਲਈ ਬਦਨਾਮ ਹਨ। ਸ਼ਨੀਵਾਰ ਸਵੇਰ ਨੂੰ ਆਈਆਂ ਮੀਡੀਆ ਦੀਆਂ ਖ਼ਬਰਾਂ 'ਚ ਵੀ ਮਾਨ ਦੇ ਸ਼ਰਾਬੀ ਵਤੀਰੇ ਦੀ ਜਾਣਕਾਰੀ ਦਿੱਤੀ ਗਈ ਹੈ, ਜਿਹੜੇ ਉਸ ਦੁੱਖ ਦੇ ਮੌਕੇ ਵੀ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਏ।
ਇਸ ਮੌਕੇ ਬਿਆਨ 'ਚ ਇਹ ਵੀ ਕਿਹਾ ਗਿਆ ਹੈ ਕਿ ਸ਼ਰਾਬ ਦੇ ਨਸ਼ੇ 'ਚ ਲੋਕਾਂ ਨਾਲ ਦੁਰਵਿਹਾਰ ਕਰਨਾ ਮਾਨ ਦੀ ਆਦਤ ਬਣ ਗਈ ਪ੍ਰਤੀਤ ਹੁੰਦੀ ਹੈ। ਜਿਹੜੇ ਇਕ ਗੰਭੀਰ ਸਿਆਸਤਦਾਨ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਕ ਉਮੀਦਵਾਰ ਸਮਝੇ ਜਾਣ ਦੇ ਲਾਇਕ ਨਹੀਂ ਹਨ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਮੀਡੀਆ ਦੀਆਂ ਰਿਪੋਰਟਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਾਨ ਉਸ ਮੌਕੇ ਮਨਮੀਤ ਦੇ ਪਰਿਵਾਰ ਦੇ ਮਾਮਲਿਆਂ 'ਚ ਜਬਰਦਸਤੀ ਦਖਲ ਦੇਣ ਤੋਂ ਇਲਾਵਾ, ਘਰ ਤੋਂ ਬਾਹਰ ਜਾਂਦੇ ਡੋਲ ਵੀ ਰਹੇ ਸਨ। ਇਸ ਤੋਂ ਸਾਫ ਹੈ ਕਿ ਇਕ ਵਾਰ ਫਿਰ ਤੋਂ ਮਾਨ ਨੇ ਸੰਭਾਵਿਤ ਤੌਰ 'ਤੇ ਨਸ਼ੇ ਦੀ ਹਾਲਤ 'ਚ ਲੋਕਾਂ ਵਿਚਾਲੇ ਖੁਦ ਦਾ ਮਜ਼ਾਕ ਬਣਾਇਆ ਹੈ। ਜਿਸ ਬਾਰੇ ਵੀਡੀਓ ਸਾਫ ਦਿਖਾਉਂਦੀ ਹੈ ਕਿ ਮਾਨ ਆਪਣੇ ਕੰਟਰੋਲ 'ਚ ਨਹੀਂ ਸਨ ਅਤੇ ਸਪੱਸ਼ਟ ਸੀ ਕਿ ਉਹ ਸ਼ਰਾਬ ਦੇ ਨਸ਼ੇ 'ਚ ਸਨ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਕੇਵਲ ਸਿੰਘ ਢਿਲੋਂ, ਮੁਹੰਮਦ ਸਦੀਕ ਤੇ ਹਰਚੰਦ ਕੌਰ ਨੇ ਕਿਹਾ ਕਿ ਮਾਨ ਨਾਲ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਤੇ ਇਹ ਆਪ 'ਚ ਲੀਡਰਸ਼ਿਪ ਦਾ ਪੱਧਰ ਪ੍ਰਤੀਤ ਹੁੰਦਾ ਹੈ। ਸਪੱਸ਼ਟ ਤੌਰ 'ਤੇ ਆਪ ਕੋਲ ਕੋਈ ਕਾਬਲਿਅਤ ਨਹੀਂ ਹੈ, ਜਿਸ 'ਤੇ ਉਹ ਦਾਅਵਾ ਕਰ ਸਕੇ।
ਪਾਰਟੀ ਆਗੂਆਂ ਨੇ ਖੁਲਾਸਾ ਕੀਤਾ ਕਿ ਸਿਰਫ ਇਕ ਸਾਲ ਪਹਿਲਾਂ ਪੁਲਿਸ ਫਾਇਰਿੰਗ ਦੌਰਾਨ ਮਾਰੇ ਗਏ ਦੋ ਲੋਕਾਂ ਦੇ ਭੋਗ ਤੋਂ ਮਾਨ ਨੂੰ ਜਬਸਦਤੀ ਕੱਢਿਆ ਗਿਆ ਸੀ, ਜਿਨ੍ਹਾਂ ਨੂੰ ਉਸ ਮੌਕੇ ਇਕ ਸਾਬਕਾ ਗ੍ਰੰਥੀ ਵੱਲੋਂ ਕਥਿਤ ਤੌਰ 'ਤੇ ਸ਼ਰਾਬੀ ਪਾਇਆ ਗਿਆ ਸੀ। ਇਸੇ ਸਾਲ, ਪਾਰਲੀਮੈਂਟ 'ਚ ਉਨ੍ਹਾਂ ਦੇ ਸਾਥੀ ਨੇ ਇਥੋਂ ਤੱਕ ਕਿ ਸਪੀਕਰ ਨੂੰ ਉਸਦੀ ਸੀਟ ਬਦਲਣ ਲਈ ਕਹਿ ਦਿੱਤਾ ਸੀ, ਕਿਉਂਕਿ ਉਹ ਮਾਨ ਨੂੰ ਹਾਊਸ 'ਚ ਸ਼ਰਾਬ ਦੀ ਹਾਲਤ 'ਚ ਪਾਂਦੇ ਸਨ। ਸਪੀਕਰ ਨੂੰ ਅਪੀਲ ਕਰਦਿਆਂ ਆਪ ਦੇ ਹਰਿੰਦਰ ਸਿੰਘ ਖਾਲਸਾ ਨੇ ਕਿਹਾ ਸੀ ਕਿ ਸ਼ਰਾਬੀ ਮਾਨ ਦੇ ਨਾਲ ਬੈਠਣ ਵਾਲੇ ਵਿਅਕਤੀ 'ਤੇ ਇਹ ਅੱਤਿਆਚਾਰ ਹੈ. . . ਉਹ ਇਕ ਸਿੱਖ ਹਨ, ਜਿਹੜੇ ਅਰਦਾਸ ਕਰਨ ਤੋਂ ਬਾਅਦ ਪਾਰਲੀਮੈਂਟ 'ਚ ਆਉਂਦੇ ਹਨ। ਲੇਕਿਨ ਨਾਲ ਵਾਲੀ ਸੀਟ ਤੋਂ ਸ਼ਰਾਬ ਦੀ ਬਦਬੂ ਆਉਣਾ, ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਦਾ ਹੈ। ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ।
ਇਸੇ ਤਰ੍ਹਾਂ, ਮਾਨ ਦਾ ਮੀਡੀਆ ਨਾਲ ਝਗੜਾ ਵੀ ਬਹੁਤ ਬਦਨਾਮ ਹੈ। ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਉਸ ਘਟਨਾ ਦਾ ਜ਼ਿਕਰ ਕੀਤਾ, ਜਦੋਂ ਉਹ ਸ਼ੁੱਕਰਵਾਰ ਨੂੰ ਮਨਮੀਤ ਦੇ ਘਰ 'ਚ ਮੀਡੀਆ ਵਾਲਿਆਂ 'ਤੇ ਵਰ੍ਹ ਪਏ ਸਨ ਅਤੇ ਸਤੰਬਰ 2016 ਨੂੰ ਵੀ ਉਨ੍ਹਾਂ ਦਾ ਮੀਡੀਆ ਨਾਲ ਟਕਰਾਅ ਹੋਇਆ ਸੀ, ਜਦੋਂ ਉਨ੍ਹਾਂ ਨੇ ਪਾਰਟੀ ਵਲੰਟਿਅਰਾਂ ਨੂੰ ਮੀਡੀਆ ਨੂੰ ਫਤਹਿਗੜ੍ਹ ਸਾਹਿਬ 'ਚ ਰੈਲੀ ਵਾਲੇ ਸਥਾਨ ਤੋਂ ਬਾਹਰ ਕੱਢਣ ਦੇ ਆਦੇਸ਼ ਦਿੱਤੇ ਸਨ। ਜਿਸ ਤੋਂ ਬਾਅਦ ਪਾਰਟੀ ਵਲੰਟਿਅਰਾਂ ਨੇ ਪੱਤਰਕਾਰਾਂ ਨਾਲ ਮਾਰਕੁੱਟ ਕੀਤੀ ਸੀ ਅਤੇ ਉਨ੍ਹਾਂ ਦੇ ਕੈਮਰੇ ਖੋਹੁਣ ਦੀ ਕੋਸ਼ਿਸ਼ ਕੀਤੀ ਸੀ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਮਾਨ ਦਾ ਇਹ ਨਿੰਦਣਯੋਗ ਵਤੀਰਾ ਆਪ 'ਚ ਗੰਭੀਰ ਲੀਡਰਾਂ ਦੀ ਕਮੀ ਨੂੰ ਦਰਸਾਉਂਦਾ ਹੈ, ਜਿਹੜੀ ਹੁਣ ਦਿੱਲੀ ਦੀ ਹਾਲਤ ਬਿਗਾੜਨ ਤੋਂ ਬਾਅਦ ਆਪਣੇ ਵਿਸ਼ੇਸ਼ ਸਿਆਸੀ ਹਿੱਤਾਂ ਨੂੰ ਪੂਰਾ ਕਰਨ ਖਾਤਿਰ ਪੰਜਾਬ ਵੱਲ ਦੇਖ ਰਹੀ ਹੈ।