ਨਵਾਂਸ਼ਹਿਰ 1ਫਰਵਰੀ 2021 - ਸੱਤ ਸਮੁੰਦਰੋਂ ਪਾਰ ਵਿਦੇਸ਼ਾਂ ਵਿਚ ਵਸੇ ਪੰਜਾਬੀ ਵੀ ਮੋਦੀ ਸਰਕਾਰ ਦੇ ਕਿਸਾਨਾਂ ਨਾਲ ਕੀਤੇ ਜਾ ਰਹੇ ਧੱਕੇ ਤੋਂ ਚਿੰਤਤ ਪ੍ਰਵਾਸੀ ਭਾਰਤੀ ਦਿੱਲੀ ਮੋਰਚੇ ਵਿਚ ਕੁੱਦ ਰਹੇ ਹਨ।ਪਿੰਡ ਜੱਬੋਵਾਲ ਦੀ ਧੀ ਹਰਦੀਪ ਕੌਰ, ਉਸਦੀ ਪੁੱਤਰੀ ਸੁਖਪ੍ਰੀਤ ਕੌਰ ਅੱਜ ਆਪਣੇ ਚਾਚਾ ਜਸਵੀਰ ਸਿੰਘ ਅਤੇ ਹੋਰ ਪਿੰਡ ਵਾਸੀਆਂ ਨਾਲ ਦਿੱਲੀ ਨੂੰ ਰਵਾਨਾ ਹੋਈਆਂ। ਉਹਨਾਂ ਇਸ ਮੌਕੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਉਹ ਭਾਵੇਂ ਬੇਗਾਨੇ ਦੇਸ਼ ਦੀ ਧਰਤੀ ਉੱਤੇ ਜਾ ਬੈਠੇ ਹਨ ਪਰ ਉਹਨਾਂ ਦਾ ਦਿੱਲ ਆਪਣੀ ਜਨਮ ਭੂਮੀ ਵਿਚ ਧੜਕਦਾ ਹੈ।ਉਹ ਮੋਦੀ ਸਰਕਾਰ ਦੇ ਧੱਕੇ ਵਿਰੁੱਧ ,ਹੱਕਾਂ ਲਈ ਲੜੇ ਜਾ ਰਹੇ ਕਿਸਾਨੀ ਸੰਘਰਸ਼ ਵਿਚ ਆਪਣੀ ਹਾਜਰੀ ਲੁਆਉਣ ਲਈ ਦਿੱਲੀ ਜਾ ਰਹੇ ਹਨ।ਉਸਦੇ ਚਾਚਾ ਜਸਵੀਰ ਸਿੰਘ ਨੇ ਕਿਹਾ ਕਿ ਇਹ ਘੋਲ ਹੁਣ ਇਕੱਲੇ ਕਿਸਾਨਾਂ ਦਾ ਨਾ ਹੋਕੇ ਸਮੁੱਚੇ ਲੋਕਾਂ ਦਾ ਬਣ ਚੁੱਕਾ ਹੈ ਜੋ ਹਰ ਹਾਲ ਜੇਤੂ ਹੋਕੇ ਨਿਕਲੇਗਾ।ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਪਰਮਜੀਤ ਸਿੰਘ ਸ਼ਹਾਬਪੁਰ, ਕਰਨਦੀਪ ਸਿੰਘ ,ਪ੍ਰੇਮ ਸਿੰਘ, ਜੋਗਾ ਸਿੰਘ ਵੀ ਮੌਜੂਦ ਸਨ।