ਅਸ਼ੋਕ ਵਰਮਾ
ਮਾਨਸਾ,20ਦਸੰਬਰ2020:ਤਿੰਨ ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਪੰਜਾਬ ਦੀ ਧਰਤੀ ਤੋ ਊਠਿਆ ਸੰਘਰਸ਼ ਅੱਜ ਪੂਰੀ ਦੂਨੀਆਂ ਦਾ ਅੰਦੋਲਨ ਬਣ ਚੁੱਕਾ ਹੈ ਅਤੇ ਦਿੱਲੀ ਮੋਰਚੇ ਵਿੱਚ ਕੋਨੋ ਕੋਨੋ ਤੋ ਕਿਸਾਨਾਂ ਦੀ ਹਮਾਇਤ ਤੇ ਸਹਿਯੋਗ ਲਈ ਲੋਕ ਪਹੁੰਚ ਰਹੇ ਹਨ। ਇਹਨਾਂ ਕਾਫਲਿਆਂ ਤੋਂ ਬੁਖਲਾਹਟ ’ਚ ਆਈ ਮੋਦੀ ਸਰਕਾਰ ਅੰਦੋਲਨ ਅਸਫਲ ਬਨਉਣ ਲਈ ਤਰਾਂ ਤਰਾਂ ਦੀਆਂ ਸਾਜਿਸ਼ਾਂ ਰਚ ਰਹੀ ਪਰ ਇਸ ਅੰਦੋਲਨ ਅੱਗੇ ਸਾਰੀਆਂ ਸਾਜਿਸ਼ਾਂ ਢਹਿ ਢੇਰੀ ਹੋ ਰਹੀਆ ਹਨ। ਮਾਨਸਾ ਵਿਖੇ ਕਿਸਾਨ ਸੰਘਰਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਕਰਵਾਏ ਸਮਾਗਮ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਕਾਮਰੇਡ ਕਰਿਸ਼ਨ ਚੌਹਾਨ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਕਿਸਾਨਾ ਦਾ ਇਮਤਿਹਾਨ ਨਾਂ ਲਵੇ ਕਿੳਂੁਕਿ ਦ ਇਹਨਾਂ ਦੇ ਪੁਰਖਿਆਂ ਨੇ ਕੁਰਬਾਨੀਆਂ ਕਰਕੇ ਦੇਸ਼ ਅਜਾਦ ਕਰਵਾਇਆ ਸੀ।
ਉਹਨਾਂ ਆਖਿਆ ਕਿ ਹੁਣ ਆਪਣੀ ਆਣ ਇੱਜਤ ਅਤੇ ਮਾਂ ਤੋ ਪਿਆਰੀ ਜਮੀਨ ਦੀ ਰਾਖੀ ਮਾਮਲਾ ਹੈ ਇਸ ਲਈ ਕੋਈ ਵੀ ਕੁਰਬਾਨੀ ਕਰਨ ਤੋ ਗੁਰੇਜ ਨਹੀ ਕੀਤਾ ਜਾਏਗਾ। ਏਟਕ ਆਗੂ ਦਰਸਨ ਪੰਧੇਰ ਤੇ ਕਰਿਆਨਾ ਐਸੋਸੀਏਸ਼ਨ ਦੇ ਰਤਨ ਭੋਲਾ ਨੇ ਮੋਦੀ ਤੇ ਦੋਸ਼ ਲਾਉਦਿਆਂ ਕਿਹਾ ਕਿ ਤਿੰਨ ਖੇਤੀ ਵਿਰੋਧੀ ਕਾਨੂੰਨ ਸਾਰੇ ਵਰਗਾ ਲਈ ਮਾਰੂ ਸਿੱਧ ਹੋਣਗੇ ਅਤੇ ਸਾਰਿਆਂ ਨੂੰ ਮਿਲ ਕੇ ਸੰਘਰਸ਼ ਕਰਨਾ ਹੋਵੇਗਾ। ਜਮਹੂਰੀ ਕਿਸਾਨ ਸਭਾ ਦੇ ਮੇਜਰ ਸਿੰਘ ਦੁਲੋਵਾਲ ਅਤੇ ਦੋਧੀ ਯੂਨੀਅਨ ਦੇ ਨਰੇਸ਼ ਬੁਰਜ ਹਰੀ ਨੇ ਸਰਕਾਰ ਖਿਲਾਫ ਰੋਸ ਨੂੰ ਜਾਰੀ ਰੱਖਣ ਲਈ ਜਾਗਰੂਕ ਮੁਹਿੰਮ ਜਾਰੀ ਰੱਖੀ ਜਾਵੇਗੀ। ਇਸ ਮੌਕੇ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਜੋਰਦਾਰ ਨਾਅਰੇਬਾਜੀ ਕਰਦਿਆਂ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ।