ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 23 ਦਸੰਬਰ 2020 - ਜ਼ਿਲ੍ਹੇ ਦੇ ਪਿੰਡ ਸੰਮੇਵਾਲੀ ’ਚ ਕਰਜ਼ ਤੋਂ ਪਰੇਸ਼ਾਨ ਇੱਕ ਕਿਸਾਨ ਨੇ ਆਤਮਹੱਤਿਆ ਕਰ ਲਈ ਹੈ। ਮਿਰਤਕ ਕਿਸਾਨ ਦੀ ਪਛਾਣ ਗੁਰਜੀਤ ਸਿੰਘ (40) ਪੁੱਤਰ ਸਵਰਨ ਸਿੰਘ ਵਜੋਂ ਹੋਈ ਹੈ, ਜਿਸਦੇ ਸਿਰ 8 ਲੱਖ ਦਾ ਕਰਜ਼ ਸੀ, ਜਿਸ ਕਰਕੇ ਉਸਨੇ ਆਪਣੇ ਖੇਤ ’ਚ ਲੱਗੇ ਟਰਾਂਸਫਾਰਮਰ ਨਾਲ ਫਾਹਾ ਲਗਾਕੇ ਆਤਮਹੱਤਿਆ ਕਰ ਲਈ ਹੈ।
ਮਿ੍ਰਤਕ ਦੀ ਪਤਨੀ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਰਕੇ ਅੱਜ ਸਵੇਰ ਵੇਲੇ ਉਸਦੇ ਪਤੀ ਨੇ ਆਤਮਹੱਤਿਆ ਕਰ ਲਈ।
ਗੁਰਜੀਤ ਸਿੰਘ ਕੋਲ ਸਿਰਫ 2 ਏਕੜ ਦੇ ਕਰੀਬ ਜ਼ਮੀਨ ਸੀ ਅਤੇ ਉਹ ਘਰ ਦਾ ਗੁਜ਼ਾਰਾ ਚਲਾਉਣ ਲਈ ਠੇਕੇ ’ਤੇ ਜਮੀਨ ਲੈ ਕੇ ਵਾਹੀ ਕਰਦਾ ਸੀ। ਮਿਰਤਕ ਆਪਣੇ ਪਿਛੇ ਬਜ਼ੁਰਜ ਮਾਤਾ, ਪਤਨੀ ਅਤੇ ਇਕਲੌਤਾ ਬੇਟਾ ਛੱਡ ਗਿਆ ਹੈ। ਪੁਲਿਸ ਥਾਣਾ ਲੱਖੇਵਾਲੀ ਦੇ ਮੁਖੀ ਇੰਸਪੈਕਟਰ ਵਿਸ਼ਨ ਲਾਲ ਨੇ ਦੱਸਿਆ ਕਿ ਮਿਰਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।