← ਪਿਛੇ ਪਰਤੋ
ਚੰਡੀਗੜ੍ਹ, 28 ਸਤੰਬਰ, 2016 : ਅੱਜ ਪੰਜਾਬ ਸਟੇਟ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸ੍ਰੀ ਹਰਮੀਤ ਸਿੰਘ ਦੁਆਰਾ ਸੁਵਿਧਾ ਕਰਮੀਆਂ ਦੇ ਦਿਨ ਰਾਤ ਚੱਲ ਰਹੇ ਧਰਨੇ ਦੇ 23ਵੇਂ ਦਿਨ ਦੀ ਸ਼ੁਰੂਆਤ ਕਰਦਿਆਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸੁਵਿਧਾ ਕਰਮਚਾਰੀਆਂ ਦੀ ਅਵਾਜ਼ ਨੂੰ ਮੱਧਮ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਸੁਵਿਧਾ ਕਾਮਿਆਂ ਦਾ ਦਿਨ ਰਾਤ ਚੱਲ ਰਿਹਾ ਧਰਨਾਂ ਸੈਕਟਰ 34 ਵਿਚੋਂ ਚੁੱਕ ਕੇ 25 ਵਿੱਚ ਸਿਫਟ ਕਰ ਦਿੱਤਾ ਗਿਆ ਸੀ। ਪ੍ਰੰਤੂ ਹਾਲ ਹੀ ਵਿੱਚ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਕਾਮਿਆਂ ਦੀਆਂ ਸੇਵਾਵਾਂ ਨਿਯਮਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਹਰੇਕ ਵਿਭਾਗ ਦਾ ਡਾਟਾ ਮੰਗਿਆ ਗਿਆ ਸੀ। ਸਾਡੇ ਵਿਭਾਗ ਵੱਲੋਂ ਵੀ ਹੋਰਨਾਂ ਵਿਭਾਗਾਂ ਦੀ ਤਰ੍ਹਾਂ ਸਾਡਾ ਡਾਟਾ ਵੀ ਭੇਜਿਆ ਜਾਣਾ ਸੀ। ਜੱਥੇਬੰਦੀ ਦੇ ਪਤਾ ਕਰਨ ਤੇ ਪਾਇਆ ਗਿਆ ਕਿ ਵਿਭਾਗ ਵੱਲੋਂ ਸਾਡਾ ਡਾਟਾ ਨਹੀਂ ਭੇਜਿਆ ਗਿਆ। ਜਿਸ ਦੇ ਰੋਸ਼ ਵਜੋਂ ਅਸੀਂ ਅੱਜ ਆਪਣਾ ਦਿਨ ਰਾਤ ਚੱਲ ਰਿਹਾ ਧਰਨਾ ਸੈਕਟਰ 25 ਵਿਚੋਂ ਚੁੱਕ ਕੇ ਮੁੜ ਤੋਂ ਸੈਕਟਰ 34 ਵਿੱਚ ਲਗਾ ਲਿਆ ਅਤੇ ਪੰਜਾਬ ਸਰਕਾਰ ਦਾ ਪਿਟ ਸਿਆਪਾ ਕੀਤਾ ਜਾ ਰਿਹਾ ਹੈ। ਅੱਜ ਅਮਰ ਸ਼ਹੀਦ ਸ੍ਰ. ਭਗਤ ਸਿੰਘ ਜਨਮ ਦਿਨ ਹੈ। ਇਹਨਾਂ ਵੱਲੋਂ ਆਪਣੀਆਂ ਸਹਾਦਤਾਂ ਦੇ ਕੇ ਸਾਡੇ ਦੇਸ਼ ਨੂੰ ਅਜ਼ਾਦ ਕਰਾਇਆ ਸੀ। ਹਰ ਨਾਗਰਿਕ ਨੂੰ ਅਜ਼ਾਦੀ ਦਿੱਤੀ ਗਈ ਸੀ। ਪਰ ਅਸੀਂ ਅੱਜ ਅਜ਼ਾਦ ਹੋ ਕੇ ਵੀ ਗੁਲਾਮ ਬਣ ਕੇ ਰਹਿ ਗਏ ਹਾਂ ਕਿਉਂਕਿ ਸਾਡੇ ਸੁਵਿਧਾ ਕਾਮਿਆਂ ਕੋਲੋਂ ਪੰਜਾਬ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸੁਖਮਨੀ ਸੋਸਾਇਟੀਆਂ ਅਧੀਨ 12-12 ਸਾਲ ਕੰਮ ਕਰਵਾ ਕਿ ਪੰਜਾਬ ਸਰਕਾਰ ਵੱਲੋਂ ਆਪਣੀ ਨਿੱਜੀ ਕੰਪਨੀ (ਬੀ.ਐਲ.ਐਸ) ਨੂੰ ਫਾਇਦਾ ਪਹੁੰਚਾਉਣ ਲਈ ਸੁਵਿਧਾ ਕਾਮਿਆਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਅਤੇ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਤੋਂ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਨਿੱਜੀ ਸਵਰਥ ਨੂੰ ਮੁੱਖ ਰੱਖ ਕੇ 1100 ਪਰਿਵਾਰਾਂ ਦਾ ਭਵਿੱਖ ਖਤਮ ਕੀਤਾ ਜਾ ਰਿਹਾ ਹੈੈ। ਇਸ ਤੋਂ ਇਲਾਵਾ ਅੱਜ ਚੰਡੀਗੜ੍ਹ ਦੇ ਕਾਲਜਾਂ ਵਿੱਚ ਪੜ੍ਹ ਰਹੇ ਵੱਖ ਵੱਖ ਪੰਜਾਬ ਦੇ ਜਿਲ੍ਹਿਆਂ ਤੋਂ ਆਏ ਵਿਦਿਆਰਥੀਆਂ ਨੂੰ ਸੁਵਿਧਾ ਦੀਆਂ ਅਪੀਲਾਂ ਵੰਡੀਆਂ ਗਈਆਂ। ਅਪੀਲਾਂ ਵੰਡ ਕੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੜ੍ਹੇ ਲਿਖੇ ਨੌਜਵਾਨਾਂ ਦਾ ਭਵਿੱਖ ਕਿਵੇਂ ਉਜਾੜਿਆ ਜਾ ਰਿਹਾ ਹੈ। ਉਹ ਨੌਜਵਾਨ ਵੀ ਆਪਣੇ ਮਾਤਾ ਪਿਤਾ ਨੂੰ ਪੰਜਾਬ ਵਿੱਚ ਜਾ ਕੇ ਸੁਚੇਤ ਕਰਨ ਕਿ ਜੇਕਰ ਸੁਵਿਧਾ ਕਾਮਿਆਂ ਨਾਲ ਧੱਕੇ ਕੀਤਾ ਜਾ ਰਿਹਾ ਹੈ ਤਾਂ ਸਾਡਾ ਨਾਲ ਵੀ ਇਹ ਹੀ ਹਾਲ ਹੋ ਸਕਦਾ ਹੈ। ਇਸ ਲਈ ਆਪਣੀ ਵੋਟ ਦਾ ਸੋਚ ਸਮਝ ਕੇ ਇਸਤੇਮਾਲ ਕੀਤਾ ਜਾਵੇ।
Total Responses : 267