← ਪਿਛੇ ਪਰਤੋ
ਨਵੀਂ ਦਿੱਲੀ, 30 ਦਸੰਬਰ 2020 - ਖੇਤੀ ਕਾਨੂੰਨਾਂ 'ਤੇ ਅੱਜ 30 ਤਰੀਕ ਨੂੰ ਕਿਸਾਨਾਂ ਦੀ ਕੇਂਦਰੀ ਮੰਤਰੀਆਂ ਨਾਲ ਹੋ ਰਹੀ ਮੀਟਿੰਗ ਅਜੇ ਵੀ ਬੇਸਿੱਟਾ ਨਿਕਲਦੀ ਨਜ਼ਰ ਆ ਰਹੀ ਹੈ। ਮੀਟਿੰਗ ਦਾ ਪਹਿਲਾ ਦੌਰ ਖਤਮ ਹੋ ਗਿਆ ਹੈ ਤੇ ਲੰਚ ਬ੍ਰੇਕ ਹੋਈ ਹੈ। ਇਸੇ ਵਿਚਕਾਰ ਮੀਟਿੰਗ 'ਚ ਮੌਜੂਦ ਕਿਸਾਨ ਆਗੂ ਦਾ ਕਹਿਣਾ ਹੈ ਕਿ ਸਰਕਾਰ ਫੇਰ ਉਹੀ ਪੁਰਾਣੀਆਂ ਗੱਲਾਂ 'ਤੇ ਅੜੀ ਹੋਈ ਹੈ ਕਿ ਕਲਾਜ਼ ਬਾਇ ਕਲਾਜ਼ ਖੇਤੀ ਕਾਨੂੰਨਾਂ 'ਤੇ ਗੱਲ ਕਰੋ। ਪਰ ਕਿਸਾਨਾਂ ਨੇ ਸਰੇਆਮ ਕੇਂਦਰ ਸਰਕਾਰ ਦੀ ਇਹ ਗੱਲ ਨਕਾਰ ਦਿੱਤੀ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਚਰਚਾ ਛੇੜਨ ਦੀ ਗੱਲ ਆਖੀ।
Total Responses : 267