ਨਵੀਂ ਦਿੱਲੀ, 10 ਅਕਤੂਬਰ, 2016 : ਕੇਂਦਰ ਸਰਕਾਰ ਨੇ ਭਾਰਤੀ ਫੌਜ ਨੂੰ ਸਰਜੀਕਲ ਸਟ੍ਰਾਈਕ ਦਾ ਤੋਹਫ਼ਾ ਦਿੰਦੇ ਹੋਏ ਫੌਜੀਆਂ ਦੀ ਪੈਨਸ਼ਨ 'ਚ ਕਟੌਤੀ ਕਰ ਦਿੱਤੀ ਹੈ। ਸਰਜੀਕਲ ਸਟ੍ਰਾਈਕ ਮਗਰੋਂ ਰੱਖਿਆ ਮੰਤਰਾਲੇ ਨੇ ਫ਼ਰਮਾਨ ਜਾਰੀ ਕਰਦੇ ਹੋਏ ਡਿਊਟੀ ਦੌਰਾਨ ਅੰਗਹੀਣ ਹੋਏ ਫੌਜੀਆਂ ਦੀ ਪੈਨਸ਼ਨ 'ਚ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਟੌਤੀ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਡਿਊਟੀ ਦੌਰਾਨ ਜ਼ਖਮੀ ਹੋਏ ਫੌਜੀ ਨੂੰ 100 ਫ਼ੀਸਦੀ ਅੰਗਹੀਣ ਦੀ ਸ਼੍ਰੇਣੀ 'ਚ 45,000 ਰੁਪਏ ਪੈਨਸ਼ਨ ਦਿੱਤੀ ਜਾਂਦੀ ਸੀ ਜੋ ਕਿ ਹੁਣ ਘਟਾ ਕੇ 27,000 ਰੁਪਏ ਕਰ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਡਿਊਟੀ ਦੌਰਾਨ ਜ਼ਖਮੀ ਹੋਏ ਫੌਜੀ ਨੂੰ 100 ਫ਼ੀਸਦੀ ਅੰਗਹੀਣ ਦੀ ਸ਼੍ਰੇਣੀ 'ਚ 45,000 ਰੁਪਏ ਪੈਨਸ਼ਨ ਦਿੱਤੀ ਜਾਂਦੀ ਸੀ ਜੋ ਕਿ ਹੁਣ ਘਟਾ ਕੇ 27,000 ਰੁਪਏ ਕਰ ਦਿੱਤੀ ਗਈ ਹੈ।