ਚੰਡੀਗੜ੍ਹ,3 ਜਨਵਰੀ,2020: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਸੀ ਜਿਸ 'ਚ ਇਕ ਬਜ਼ੁਰਗ ਸਿੰਘੂ ਬੌਰਡਰ ਤੇ ਡਿੱਗਦਾ ਹੋਇਆ ਦਿਖਾਈ ਦਿੱਤਾ ਸੀ। ਜਿਸ ਤੋਂ ਬਾਅਦ ਕਿਹਾ ਗਿਆ ਸੀ ਇਸ ਬਜ਼ੁਰਗ ਦੀ ਮੌਤ ਹੋ ਗਈ ਹੈ। ਪਰ ਹੁਣ ਬਜ਼ੁਰਗ ਬਾਰੇ ਸੱਚ ਸਾਹਮਣੇ ਆਇਆ। ਦਰਅਸਲ ਇਸ ਬਜ਼ੁਰਗ ਦੀ ਮੌਤ ਨਹੀਂ ਹੋਈ ਹੈ ਤੇ ਬਜ਼ੁਰਗ ਬਿਲਕੁਲ ਸਿਹਤਯਾਬ ਨੇ।
ਡਾ. ਲਵਪ੍ਰੀਤ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ। ਜੋ ਖੁਦ ਕੁੰਡਲੀ ਬੌਰਡਰ ਤੇ ਕੈਂਪ ਲਗਾਉਣ ਗਏ ਸੀ। ਜੋ ਕਿ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਮੋਗਾ ਵੱਲੋਂ ਕੈਂਪ ਲਗਾਇਆ ਗਿਆ ਸੀ। ਲਵਪ੍ਰੀਤ ਸਿੰਘ ਨੇ ਦੱਸਿਆ ਬਜ਼ੁਰਗ ਲਖਨਊ ਦੇ ਰਹਿਣ ਵਾਲੇ ਸੀ ਜੋ ਮੁਸਲਿਮ ਫੈਡਰੇਸ਼ਨ ਮਲੇਰਕੋਟਲਾ ਵੱਲੋਂ ਜਿੱਥੇ ਲੰਗਰ ਲਗਾਇਆ ਗਿਆ ਸੀ ਉਸ ਥਾਂ ਤੇ ਡਿੱਗੇ ਸੀ। ਡਾ.ਲਵਪ੍ਰੀਤ ਸਿੰਘ ਨੇ ਦੱਸਿਆ ਕਿ ਬਜ਼ੁਰਗ ਦੀ ਡਿੱਗਣ ਨਾਲ ਸਿਹਤ ਜ਼ਰੂਰ ਵਿਗੜੀ ਸੀ ਤੇ ਉਨ੍ਹਾਂ ਦਾ ਬੀਪੀ ਵੀ ਘੱਟ ਗਿਆ ਸੀ। ਪੁਰ ਹੁਣ ਉਨ੍ਹਾਂ ਦੀ ਸਿਹਤ ਬਿਹਤਰ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਜ਼ੁਰਗ ਦੀ ਮੌਤ ਬਾਰੇ ਅਫਵਾਹ ਨਾ ਫੈਲਾਈ ਜਾਵੇ।
ਹੇਠਾਂ ਦੇਖੋ ਵੀਡੀਓ...
https://www.facebook.com/Tirchhi-Nazar-Media-946559458814637
https://fb.watch/2NKgV7cRzu/