← ਪਿਛੇ ਪਰਤੋ
ਜੰਮੂ, 24 ਅਕਤੂਬਰ, 2016 : ਬਹਾਦਰ ਬੇਟੇ ਦਾ ਮ੍ਰਿਤਕ ਦੇਹ ਦੇਖ ਕੇ ਮਾਂ ਰੋਈ ਨਹੀਂ ਸਗੋਂ ਮਾਣ ਕਰ ਰਹੀ ਹੈ ਜੀ ਹਾਂ। ਬੇਟੇ ਦੀ ਸ਼ਹਾਦਤ 'ਤੇ ਮਾਂ ਅਤੇ ਪਿਤਾ ਦੋਹਾਂ ਦੀਆਂ ਅੱਖਾਂ ਤੋਂ ਅੱਥਰੂ ਨਹੀਂ ਸਗੋਂ ਬੁੱਲ੍ਹਾਂ 'ਚੋਂ ਮਾਣ ਦੇ ਸ਼ਬਦ ਫੁੱਟ ਰਹੇ ਹਨ। ਸ਼ਹੀਦ ਗੁਰਨਾਮ ਸਿੰਘ ਦਾ ਮ੍ਰਿਤਕ ਦੇਹ ਤਿਰੰਗੇ 'ਚ ਲਿਪਟਿਆ ਜਦੋਂ ਉਨ੍ਹਾਂ ਦੇ ਜੱਦੀ ਪਿੰਡ ਆਰ.ਐੱਸ. ਪੁਰਾ ਦੇ ਭਲੇਸਰ ਪੁੱਜਿਆ ਤਾਂ ਮਾਂ ਜਸਵੰਤ ਕੌਰ ਨੇ ਅੱਖਾਂ 'ਚੋਂ ਅੱਥਰੂ ਨਹੀਂ ਵਹਿਨ ਦਿੱਤੇ। ਗੁਰਨਾਮ ਸਿੰਘ ਆਪਣੀ ਮਾਂ ਨੂੰ ਕਹਿੰਦੇ ਸਨ ਕਿ ਜੇਕਰ ਉਨ੍ਹਾਂ ਨੂੰ ਸ਼ਹਾਦਤ ਪ੍ਰਾਪਤ ਹੋਈ ਤਾਂ ਮਾਂ ਰੋਈ ਨਾ। ਮਾਂ ਨੂੰ ਅੱਜ ਵੀ ਉਹ ਵਾਅਦਾ ਯਾਦ ਹੈ। ਜਸਵੰਤ ਕੌਰ ਨੇ ਕਿਹਾ,''ਮੈਨੂੰ ਅੱਜ ਵੀ ਉਹ ਦਿਨ ਯਾਦ ਹਨ। ਗੁਰਨਾਮ ਨੇ ਕਿਹਾ ਸੀ ਕਿ ਦੇਸ਼ ਦੀ ਰੱਖਿਆ ਕਰਦੇ ਜੇਕਰ ਮੈਂ ਸ਼ਹੀਦ ਹੋ ਜਾਵਾਂ ਤਾਂ ਤੁਸੀਂ ਰੋਣਾ ਨਹੀਂ। ਮਾਂ ਵਾਰ-ਵਾਰ ਕਹਿ ਰਹੀ ਸੀ। ਦੇਖ ਬੇਟਾ ਮੈਂ ਰੋ ਨਹੀਂ ਰਹੀ ਹਾਂ। ਮੈਨੂੰ ਤੇਰੇ ਨਾਲ ਕੀਤਾ ਵਾਅਦਾ ਯਾਦ ਹੈ। ਮੇਰਾ ਬੇਟਾ ਬਹਾਦਰ ਸੀ। ਉਸ ਨੇ ਡਟ ਕੇ ਦੁਸ਼ਮਣਾਂ ਦਾ ਮੁਕਾਬਲਾ ਕੀਤਾ ਹੈ।''
Total Responses : 267