← ਪਿਛੇ ਪਰਤੋ
ਫਿਲੌਰ, 6 ਨਵੰਬਰ, 2016 : ਨੇੜਲੇ ਪਿੰਡ ਖਹਿਰਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਦੇਵ ਸਿੰਘ ਖਹਿਰਾ ਦੇ ਘਰ 'ਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹਲਕਾ ਇੰਚਾਰਜ ਨਾਲ ਤਾਇਨਾਤ ਸੁਰੱਖਿਆ ਗਾਰਡ ਕਰਤਾਰਪੁਰ 'ਚ ਜੰਗ-ਏ-ਆਜ਼ਾਦੀ ਦੇ ਉਦਘਾਟਨ ਸਮਾਗਮ 'ਚ ਜਾਣ ਦੀ ਤਿਆਰੀ ਕਰ ਰਹੇ ਸਨ ਕਿ 2 ਦਿਨ ਪਹਿਲਾ ਰੱਖਿਆ ਗਿਆ ਲਾਂਗਰੀ ਮੋਹਿਤ ਚਾਹ ਲੈ ਕੇ ਆਇਆ। ਚਾਹ ਰੱਖਣ ਉਪਰੰਤ ਮੋਹਿਤ ਜਦੋਂ ਬਿਸਤਰਾ ਝਾੜਨ ਲੱਗਾ ਤਾਂ ਬਿਸਤਰੇ 'ਤੇ ਪਈ ਸੁਰੱਖਿਆ ਗਾਰਡ ਦੀ ਪਿਸਤੌਲ ਹੇਠਾਂ ਡਿੱਗਣ ਨਾਲ ਗੋਲੀ ਚੱਲ ਪਈ ਜੋ ਕਿ ਮੋਹਿਤ ਦੇ ਲੱਗੀ। ਇਸ ਦੌਰਾਨ ਗੰਭੀਰ ਹਾਲਤ 'ਚ ਉਸ ਨੂੰ ਲੁਧਿਆਣਾ ਲਿਜਾਇਆ ਗਿਆ ਜਿੱਥੇ ਕਿ ਉਸ ਦੀ ਮੌਤ ਹੋ ਗਈ।
Total Responses : 267