ਮਾਨਸਾ, 20 ਅਕਤੂਬਰ, 2016 : ਪੁਲਿਸ ਨੇ ਸੰਤ ਸਮਾਜ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਚੈਨ ਸਿੰਘ ਧਰਮਪੁਰਾ ਦੇ ਬੇਟੇ ਨੂੰ ਫਿਰੌਤੀ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ। ਉਸ ਖਿਲਾਫ ਅੱਧੀ ਦਰਜਨ ਅਪਰਾਧਕ ਕੇਸ ਦਰਜ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਸਲ ਜਾਣਕਾਰੀ ਮੁਤਾਬਕ ਮਾਨਸਾ ਪੁਲਿਸ ਨੇ ਅੱਜ ਵਪਾਰੀ ਅਗਵਾ ਕੇਸ ਵਿੱਚ ਦੋ ਮੁਲਜ਼ਮਾਂ ਕਲਿਆਣ ਸਿੰਘ ਤੇ ਗੁਪਰ੍ਰੀਤ ਸਿੰਘ ਚਹਿਲ ਨੂੰ ਫਿਰੌਤੀ ਦੀ ਰਕਮ ਸਣੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਵਿੱਚ ਜਥੇਦਾਰ ਧਰਮਪੁਰਾ ਦਾ ਬੇਟਾ ਵੀ ਸ਼ਾਮਲ ਹੈ। ਪੁਲਿਸ ਮੁਤਾਬਕ ਮਾਨਸਾ ਜ਼ਿਲ੍ਹੇ ਦੇ ਕਸਬਾ ਬਰੇਟਾ ਦੇ ਵਪਾਰੀ ਚਿਮਨ ਲਾਲ ਨੂੰ ਅਗਸਤ ਵਿੱਚ ਕੁਝ ਲੋਕਾਂ ਨੇ ਅਗਵਾ ਕਰ ਲਿਆ ਸੀ। ਉਸ ਨੂੰ ਛੱਡਣ ਲਈ ਇੱਕ ਕਰੋੜ ਫਿਰੌਤੀ ਮੰਗੀ ਸੀ। ਕਰੀਬ 17 ਦਿਨਾਂ ਬਾਅਦ ਪਰਿਵਾਰ ਨੇ ਫਿਰੌਤੀ ਦੀ ਰਕਮ ਦੇ ਦਿੱਤੀ ਸੀ। ਪੁਲਿਸ ਨੇ ਇਸ ਕੇਸ ਵਿੱਚ ਜਥੇਦਾਰ ਧਰਮਪੁਰਾ ਦੇ ਬੇਟੇ ਤੇ ਉਸ ਦੇ ਭਾਣਜੇ ਨੂੰ ਫਿਰੌਤੀ ਦੀ ਰਕਮ ਸਣੇ ਗ੍ਰਿਫਤਾਰ ਕਰ ਲਿਆ ਹੈ।
ਏਬੀਪੀ ਸਾਂਝਾ ਤੋਂ ਧੰਨਵਾਦ ਸਾਹਿਤ