ਨਾਭਾ ਵਿੱਖੇ ਵਿਜੀਲੈਂਸ ਵਿਭਾਗ ਦੇ ਜਾਗਰੂਕਤਾ ਕੈਂਪ ਦੌਰਾਨ ਸੰਬੋਧਨ ਕਰਦੇ ਹੋਏ ਡੀਐਸਪੀ ਜਸਵੰਤ ਸਿੰਘ ਮਾਂਗਟ
ਨਾਭਾ/ਪਟਿਆਲਾ, 5 ਨਵੰਬਰ, 2016 : ਬੀਤੇ ਸ਼ੁੱਕਰਵਾਰ ਵਿਜੀਲੈਂਸ ਬਿਊਰੋ ਜੋਨ ਪਟਿਆਲਾ ਨੇ ਆਮ ਸ਼ਹਿਰੀਆਂ ਨਾਲ ਤਾਲਮੇਲ ਨੂੰ ਸੁਖਾਵਾਂ ਬਨਾਉਣ ਲਈ ਐਸਐਸਪੀ ਵਿਜੀਲੈਂਸ ਪ੍ਰੀਤਮ ਸਿੰਘ ਦੀਆਂ ਹਦਾਇਤਾਂ ਤੇ ਡੀਐਸਪੀ ਜਸਵੰਤ ਸਿੰਘ ਮਾਂਗਟ ਦੀ ਅਗਵਾਈ ਹੇਠ ਨਾਭਾ ਦੇ ਮਿਲਣ ਪੈਲੇਸ ਵਿੱਚ ਇਸ ਜਾਗਰੂਕਤਾ ਕੈਂਪ ਲਗਾਇਆ । ਡੀਐਸਪੀ ਜਸਵੰਤ ਸਿੰਘ ਮਾਂਗਟ ਨੇ ਦੱਸਿਆ ਕਿ ਆਮ ਸਹਿਰੀਆਂ ਨੂੰ ਵਿਭਾਗ ਦੇ ਪਟਿਆਲਾ ਜੋਨ ਅਧੀਨ ਪੈਂਦੇ ਚਾਰ ਜਿਲਿਆਂ ਫਤਿਹਗੜ ਸਾਹਿਬ,ਪਟਿਆਲਾ,ਸੰਗਰੂਰ ਤੇ ਬਰਨਾਲਾ ਵਿੱਚ ਕਿਧਰੇ ਵੀ ਸਰਕਾਰੀ ਜਾਇਦਾਦ ਜਾਂ ਪੈਸੇ ਦਾ ਘਪਲਾ ਨਜਰੀਂ ਪੈਂਦਾ ਹੈ ਤਾਂ ਉਸਦੀ ਸਿਕਾਇਤ ਪਟਿਆਲਾ ਦਫਤਰ ਜਾਂ ਚੰਡੀਗੜ ਦੇ ਟੋਲ ਫਰੀ ਨੰਬਰ 1800-1800-1000 ਉੱਤੇ ਦਿੱਤੀ ਜਾ ਸਕਦੀ ਹੈ । ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਉਸਦੀ ਇੱਛਾ ਅਨੁਸਾਰ ਗੁਪਤ ਰੱਖਿਆ ਜਾ ਸਕਦਾ ਹੈ । ਇਸ ਤੋਂ ਇਲਾਵਾ ਜੇਕਰ ਕਿਸੇ ਸਰਕਾਰੀ ਵਿਭਾਗ ਤਾਂ ਅਦਾਰੇ ਦਾ ਕ੍ਰਮਚਾਰੀ ਅਪਣੇ ਦੁਆਰਾ ਕੀਤੇ ਕੰਮ ਦੀ ਰਿਸ਼ਵਤ ਮੰਗਦਾ ਹੈ ਤਾਂ ਉਸ ਦੀ ਵੀ ਸਿਕਾਇਤ ਕੀਤੀ ਜਾ ਸਕਦੀ ਹੈ । ਕੈਂਪ ਦੌਰਾਨ ਵੱਖ ਵੱਖ ਬੁਲਾਰਿਆਂ ਹਰਮੇਸ਼ ਸਿੰਘ ਚਹਿਲ ਮੈਂਬਰ ਜਿਲਾ ਸ਼ਿਕਾਇਤ ਨਿਵਾਰਨ ਕਮੇਟੀ,ਸਰਬਜੀਤ ਸਿੰਘ ਧੀਰੋਮਾਜਰਾ,ਧਰਮ ਸਿੰਘ ਧਾਰੋਂਕੀ ਚੇਅਰਮੈਨ ਮਾਰਕੀਟ ਕਮੇਟੀ ਨਾਭਾ,ਕੌਂਸਲਰ ਅਸ਼ੋਕ ਕੁਮਾਰ ਬਿੱਟੂ ਤੇ ਹੌਲਦਾਰ ਰਾਮ ਸਿੰਘ ਨੇ ਇਕੱਠ ਨੂੰ ਸੰਬੋਧਨ ਕੀਤਾ । ਇਸ ਮੌਕੇ ਰਵਿੰਦਰ ਸਿੰਘ ਰੰਧਾਵਾ ਤੇ ਪ੍ਰਿਤਪਾਲ ਸਿੰਘ ਇੰਸਪੈਕਟਰ ਵਿਜੀਲੈਂਸ ਬਿਊਰੋ,ਏਐਸਆਈ ਪਵਿੱਤਰ ਸਿੰਘ,ਹਰਪ੍ਰੀਤ ਕੌਰ ਰਾਮਗੜ ਚੇਅਰਪ੍ਰਸਨ ਬਲਾਕ ਸੰਮਤੀ ਨਾਭਾ,ਹਰੀ ਸੇਠ ਸੀ.ਮੀਤ ਪ੍ਰਧਾਨ ਪ੍ਰਦੇਸ਼ ਕਾਂਗਰਸ ਵਪਾਰ ਵਿੰਗ,ਕੌਂਸਲਰ ਦਲੀਪ ਬਿੱਟੂ,ਗੁਰਬਖਸੀਸ ਸਿੰਘ ਭੱਟੀ,ਬੀਬੀ ਭਜਨ ਕੌਰ ਗਾਂਧੀ,ਸ਼ਸੀ ਬਾਲਾ ਪ੍ਰਧਾਨ ਸਹਿਰੀ ਕਾਂਗਰਸ ਮਹਿਲਾ ਵਿੰਗ,ਮਹਿੰਦਰਪਾਲ ਬੱਬੀ ਜਨਰਲ ਸਕੱਤਰ ਵਪਾਰ ਮੰਡਲ ਭਾਦਸੋਂ,ਹਰਜਿੰਦਰ ਜਿੰਦਾ ਪਟਵਾਰੀ ਸਲੇਮਪੁਰ, ਗੁਰਜੰਟ ਸਿੰਘ ਸਹੌਲੀ,ਪ੍ਰਬੋਧ ਕੁਮਾਰ ਜਿੰਦਲ,ਰਾਮ ਕੁਮਾਰ ਕੋਹਲੀ,ਬੇਅੰਤ ਸਿੰਘ ਪਟਵਾਰੀ,ਲਵਲੀ ਗਰੇਵਾਲ,ਜਗਨ ਨਾਥ ਪਿੰਡ ਮੈਹਸ,ਸੁਰਜੀਤ ਸਿੰਘ ਸਰਪੰਚ ਬੌੜਾਂ ਖੁਰਦ,ਗਿਆਨ ਸਿੰਘ ਸਾਧੇਹੋੜੀ,ਹਰਪਾਲ ਸਿੰਘ ਬੀਨਾਹੇੜੀ,ਗੁਰਪ੍ਰਵੇਸ਼ ਸਿੰਘ ਨੰਬਰਦਾਰ,ਰਣਜੀਤ ਸਿੰਘ ਪੂਨੀਆਂ,ਦਰਸਨ ਸਿੰਘ ਠੇਕੇਦਾਰ,ਕਸ਼ਮੀਰ ਲਾਲਕਾ ਤੇ ਹਰਜੀਤ ਸਿੰਘ ਝਿੱਲ ਹਾਜਰ ਸਨ ।