← ਪਿਛੇ ਪਰਤੋ
ਚੰਡੀਗੜ 03 ਨਵੰਬਰ 2016: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਯੁਥ ਅਕਾਲੀ ਦਲ ਦੇ ਕੋਆਰਡੀਨੇਟਰ ਅਤੇ ਕੈਬਨਿਟ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨਾਲ ਸਲਾਹ ਮਸਵਰਾ ਕਰਕੇ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਵਾਧਾ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ. ਬਾਦਲ ਨੇ ਦੱਸਿਆ ਕਿ ਸ. ਤਰੁਣਜੀਤ ਸਿੰਘ ਦੁੱਗਲ ਅਤੇ ਸ.ਕਮਲਜੀਤ ਸਿੰਘ ਗਰੇਵਾਲ ਨੂੰ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ ਅਤੇ ਸ. ਗੁਰਮੀਤ ਸਿੰਘ ਮੌਂਟੀ ਸਹਿਗਲ ਨੂੰ ਯੂਥ ਅਕਾਲੀ ਦਲ ਦਾ ਬੁਲਾਰਾ ਅਤੇ ਮੀਡੀਆ ਐਡਵਾਈਜਰ ਨਿਯੁਕਤ ਕੀਤਾ ਗਿਆ ਹੈ।
Total Responses : 267