← ਪਿਛੇ ਪਰਤੋ
ਨਵੀਂ ਦਿੱਲੀ,10 ਜਨਵਰੀ,2021: ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਡਟੇ ਹੋਏ ਨੇ। ਕਿਸਾਨਾਂ ਦੇ ਅੰਦੋਲਨ ਨੂੰ 46 ਦਿਨ ਹੋ ਚੁੱਕੇ ਨੇ। ਇਸ ਸਮੇਂ ਦੌਰਾਨ ਕੇਂਦਰ ਨਾਲ 8 ਵਾਰ ਮੀਟਿੰਗ ਵੀ ਹੋ ਚੁੱਕੀ ਹੈ। ਪਰ ਇਸ ਵਿਚ ਕੋਈ ਵੀ ਸਿੱਟਾ ਨਹੀਂ ਨਿਕਲ ਸਕਿਆ। ਇਸ ਸਬੰਧੀ ਸੁਪਰੀਮ ਕੋਰਟ 'ਚ ਵੀ ਸੁਣਵਾਈ ਚੱਲ ਰਹੀ ਹੈ। ਕਿਸਾਨਾਂ ਦੇ ਮਸਲੇ 'ਤੇ ਅਗਲੀ ਸੁਣਵਾਈ ਸੁਪਰੀਮ ਕੋਰਟ 'ਚ 11 ਜਨਵਰੀ ਨੂੰ ਹੋਣੀ ਹੈ। ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਅਸੀਂ ਸੁਣਵਾਈ 'ਚ ਸ਼ਾਮਲ ਹੋਵਾਂਗੇ। ਕਿਸਾਨਾਂ ਦੀ ਪੰਜ ਮੈਂਬਰੀ ਕਮੇਟੀ ਨੇ ਫੂਲਕਾ ਸਮੇਤ ਹੋਰ ਵਕੀਲਾਂ ਨਾਲ ਸਲਾਹ ਕੀਤੀ ਹੈ। ਕਿਸਾਨ ਜਥੇਬੰਦੀਆਂ ਆਪਣਾ ਪੱਖ ਸੁਪਰੀਮ ਕੋਰਟ 'ਚ ਰੱਖਣਗੀਆਂ।
Total Responses : 267