ਚੰਡੀਗੜ੍ਹ, 28 ਅਕਤੂਬਰ, 2016 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੰਗਰੂਰ ਨਾਲ ਸਬੰਧਤ ਇਕ ਸਿੱਖ ਨੌਜ਼ਵਾਨ, ਮਨਮੀਤ ਅਲੀਸ਼ੇਰ ਦੀ ਬ੍ਰਿਸਬੇਨ (ਆਸਟ੍ਰੇਲਿਆ) 'ਚ ਨਿਰਦਈ ਹੱਤਿਆ ਉਪਰ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੈਪਟਨ ਅਮਰਿੰਦਰ ਨੇ ਆਸਟ੍ਰੇਲਿਅਨ ਸਰਕਾਰ ਤੋਂ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ ਅਤੇ ਉਥੇ ਵੱਸਣ ਵਾਲੇ ਸਾਰੇ ਪੰਜਾਬੀਆਂ ਤੇ ਭਾਰਤੀਆਂ ਪ੍ਰਵਾਸੀਆਂ ਦੀ ਸੁਰੱਖਿਆ ਪੁਖਤਾ ਕਰਨ ਲਈ ਕਿਹਾ ਹੈ। ਮਨਮੀਤ ਬ੍ਰਿਸਬੇਨ ਸਿਟੀ ਕਾਉਂਸਿਲ ਦੀ ਬੱਸ ਚਲਾ ਰਿਹਾ ਸੀ, ਜਦੋਂ ਇਕ ਬਦਮਾਸ਼ ਨੇ ਉਸ 'ਤੇ ਇਕ ਜਲਨਸ਼ੀਲ ਲਿਕੁਅਡ ਪਾ ਦਿੱਤਾ, ਜਿਸ ਨਾਲ ਸੜ ਕੇ ਉਸਦੀ ਮੌਤ ਹੋ ਗਈ। ਇਸ ਲੜੀ ਹੇਠ ਕੈਪਟਨ ਅਮਰਿੰਦਰ ਨੇ ਮਨਮੀਤ ਅਲੀਸ਼ੇਰ ਦੇ ਪੀੜਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਹ ਕੇਂਦਰ ਸਰਕਾਰ ਨੂੰ ਇਹ ਮਾਮਲਾ ਕੂਟਨੀਤਿਕ ਪੱਧਰ 'ਤੇ ਵੀ ਚੁੱਕਣ ਦੀ ਅਪੀਲ ਕਰਨਗੇ।