ਰਜਨੀਸ਼ ਸਰੀਨ
ਨਵਾਂਸ਼ਹਿਰ 14 ਦਸੰਬਰ 2020 - ਅੱਜ ਆਲ ਇੰਡੀਆ ਕਿਸਾਨ ਸਾਂਝਾ ਮੋਰਚਾ ਦੇ ਦੇਸ਼ ਵਿਆਪੀ ਸੱਦੇ ਉੱਤੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਜਿਲੇ ਭਰ ਵਿਚੋਂ ਆਏ ਕਿਸਾਨਾਂ ਨੇ ਡੀ.ਸੀ ਦਫਤਰ ਨਵਾਂਸ਼ਹਿਰ ਅੱਗੇ ਧਰਨਾ ਦਿੱਤਾ । ਇਸ ਧਰਨੇ ਵਿਚ ਕਿਸਾਨਾਂ ਦੇ ਨਾਲ ਮਜਦੂਰਾਂ, ਵਪਾਰੀਆਂ, ਟਰਾਂਸਪੋਰਟਰਾਂ, ਔਰਤਾਂ, ਵਿਦਿਆਰਥੀਆਂ, ਮੁਲਾਜ਼ਮਾਂ, ਨੌਜਵਾਨਾਂ ਨੇ ਵੀ ਵੱਡੀ ਪੱਧਰ ਉੱਤੇ ਸ਼ਮੂਲੀਅਤ ਕੀਤੀ ।ਇਸ ਹਜਾਰਾਂ ਦੇ ਇਕੱਠ ਵਿਚ ਕਿਸਾਨ ਜਥੇਬੰਦੀਆਂ ਦੇ ਅਤੇ ਸਹਿਯੋਗੀ ਜਥੇਬੰਦੀਆਂ ਦੇ ਵੱਡੀ ਪੱਧਰ ਉੱਤੇ ਮਾਟੋ ਅਤੇ ਝੰਡੇ ਨਜਰ ਆ ਰਹੇ ਸਨ ।
ਇਸ ਵਿਸ਼ਾਲ ਇਕੱਠ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਸਕੱਤਰ ਤਰਸੇਮ ਸਿੰਘ ਬੈਂਸ,ਮਾਸਟਰ ਭੁਪਿੰਦਰ ਸਿੰਘ ਵੜੈਚ, ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਕੁਲਦੀਪ ਸਿੰਘ ਸਜਾਵਲ ਪੁਰ, ਹਰਮਿੰਦਰ ਸਿੰਘ ਹਿਆਤ ਪੁਰ ਰੁੜਕੀ ,ਸੋਹਣ ਸਿੰਘ ਖੰਡੂ ਪੁਰ ,ਡੀ ਐਲ ਏ ਦੇ ਸੂਬਾ ਕਨਵੀਨਰ ਦਲਜੀਤ ਸਿੰਘ ਐਡਵੋਕੇਟ ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ ,ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਸੁਤੰਤਰ ਕੁਮਾਰ, ਬਲਰਾਮ ਸਿੰਘ ਮੱਲਪੁਰ,ਪੰਜਾਬ ਕਿਸਾਨ ਸਭਾ ਦੇ ਮਹਾਸਿੰਘ ਰੌੜੀ ,ਦਿਲਬਾਗ ਸਿੰਘ ,ਜਮਹੂਰੀ ਕਿਸਾਨ ਯੂਨੀਅਨ ਦੇ ਸੋਹਣ ਸਿੰਘ ਸਲੇਮਪੁਰੀ, ਜਰਨੈਲ ਸਿੰਘ ਜਾਫਰ ਪੁਰ,ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਵਾਲੀਆ,ਟਰੱਕ ਯੂਨੀਅਨ ਦੇ ਪ੍ਰਧਾਨ ਇਕਬਾਲ ਸਿੰਘ ,ਟੈਕਸੀ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ, ਬਲਵਿੰਦਰ ਸਿੰਘ ਕਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿ ਖੇਤੀ ਕਾਨੂੰਨਾਂ ਵਿਰੁੱਧ ਲੜਾਈ ਹੁਣ ਸਿਰਫ ਕਿਸਾਨਾਂ ਦੀ ਨਹੀਂ ਰਹਿ ਗਈ ਇਸ ਵਿਚ ਹਰ ਵਰਗ ਸ਼ਾਮਲ ਹੋ ਗਿਆ ਹੈ ।ਪੂਰਾ ਦੇਸ਼ ਉੱਠ ਖੜਾ ਹੋਇਆ ਹੈ ।ਹੁਣ ਇਹ ਲੜਾਈ ਮੋਦੀ ਸਰਕਾਰ ਅਤੇ ਸਮੁੱਚੇ ਦੇਸ਼ ਦੀ ਬਣ ਗਈ ਹੈ ।ਦੇਸ਼ ਦੀ ਫਾਸ਼ੀਵਾਦੀ ਮੋਦੀ ਸਰਕਾਰ ਹਾਲੇ ਵੀ ਕਿਸਾਨਾਂ ਨੂੰ ਇਹਨਾਂ ਕਾਲੇ ਕਾਨੂੰਨਾਂ ਦੇ ਲਾਭ ਦੱਸਣ ਦਾ ਰਟਣ-ਮੰਤਰ ਜਪੀ ਜਾ ਰਹੀ ਹੈ ।ਇਸ ਮੌਕੇ ਸਮੁੱਚੇ ਦੇਸ਼ ਦੇ ਲੋਕਾਂ ਨੇ ਕਿਸਾਨ ਆਗੂਆਂ ਨੂੰ ਆਪਣੀ ਜਿੰਮੇਵਾਰੀ ਸੌਂਪੀ ਹੋਈ ਹੈ ਅਤੇ ਲੋਕ ਇਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਨ।ਮੋਦੀ ਸਰਕਾਰ ਇਸ ਘੋਲ ਵਿਰੁੱਧ ਸਾਜਿਸ਼ਾਂ ਘੜ੍ਹ ਰਹੀ ਹੈ,ਗੁੰਮਰਾਹਕੁੰਨ ਪ੍ਰਚਾਰ ਕਰ ਰਹੀ ਹੈ,ਆਪਣੇ ਫਰਜੀ ਕਿਸਾਨ ਸੰਗਠਨ ਖੜ੍ਹੇ ਕਰਕੇ ਕਿਸਾਨਾਂ ਦੀ ਝੂਠੀ ਹਮਦਰਦੀ ਦੇ ਦਾਅਵੇ ਕਰ ਰਹੀ ਹੈ ।ਤਰ੍ਹਾਂ ਤਰ੍ਹਾਂ ਦੇ ਛੋਛੇ ਛੱਡ ਰਹੀ ਹੈ।ਇਸ ਸਰਕਾਰ ਦਾ ਐਨੇ ਵੱਡੇ ਜਨ ਅੰਦੋਲਨ ਨਾਲ ਪਹਿਲੀ ਵਾਰ ਵਾਹ ਪਿਆ ਹੈ ਜਿਸ ਕਾਰਨ ਇਹ ਸਰਕਾਰ ਪੂਰੀ ਤਰ੍ਹਾਂ ਬੁਖਲਾਈ ਹੋਈ ਹੈ ।ਖੇਤੀ ਕਾਨੂੰਨਾਂ ਵਿਚ ਸੋਧਾਂ ਦੇ ਵਾਰ ਵਾਰ ਪ੍ਰਸਤਾਵ ਰੱਖ ਰਹੀ ਹੈ ਪਰ ਕਿਸਾਨਾਂ ਨੂੰ ਖੇਤੀ ਕਾਨੂੰਨ ਪੂਰੇ ਸੂਰੇ ਰੱਦ ਕਰਨ ਤੋਂ ਬਿਨਾਂ ਕੁਝ ਵੀ ਮਨਜੂਰ ਨਹੀਂ ।ਅੱਜ ਦਾ ਇਹ ਜਨ-ਸੈਲਾਬ ਮੋਦੀ ਸਰਕਾਰ ਨੂੰ ਬਹੁਤ ਵੱਡੀ ਲਲਕਾਰ ਹੈ ।
ਇਸ ਇਕੱਠ ਨੂੰ ਬੂਟਾ ਸਿੰਘ, ਜਸਬੀਰ ਦੀਪ, ਇਕਬਾਲ ਸਿੰਘ,ਮੱਖਣ ਸਿੰਘ ਭਾਨਮਜਾਰਾ, ਬਿੱਲਾ ਗੁੱਜਰ, ਪੁਨੀਤ ਬਛੌੜੀ ,ਗੁਰਦਿਆਲ ਰੱਕੜ,ਹਰੀ ਰਾਮ ਰਸੂਲਪੁਰੀ, ਗੁਰਦਿਆਲ ਰੱਕੜ, ਜਰਨੈਲ ਸਿੰਘ,ਰਾਮ ਸਿੰਘ ਨੂਰ ਪੁਰੀ ਨੇ ਵੀ ਸੰਬੋਧਨ ਕੀਤਾ ।ਡੀ.ਸੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ ।