ਨਵੀਂ ਦਿੱਲੀ, 20 ਜਨਵਰੀ 2021 - ਅੱਜ ਦਾ ਦਿਨ ਕਾਫੀ ਮਹਤਵਪੂਰਨ ਹੈ। ਕਿਉਂਕਿ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ। ਸਾਡੀ ਕੋਸ਼ਿਸ਼ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਕੇ ਬੈਠਕ ਸ਼ੁਰੂ ਹੋਵੇ। ਕਿਸਾਨਾਂ ਨੇ ਆਪਣੀ ਮੰਗ ਰੱਖੀ ਤੇ ਸਰਕਾਰ ਖੁੱਲ੍ਹੇ ਮਨ ਨਾਲ ਕਨੂੰਨ ਨੂੰ ਸੋਧ ਕਰਨ ਨੂੰ ਤਿਆਰ ਸੀ। ਸਾਰੇ ਤਰਫੋਂ ਵਿਚਾਰ ਆਏ। ਚਰਚਾ ਨਰਮ ਤੇ ਗਰਮ ਹੁੰਦੀ ਰਹੀ। ਕਈ ਦੌਰ ਚਰਚਾ ਦੇ ਹੋਏ।
ਸਰਕਾਰ ਵੱਲੋਂ ਕਿਸਾਨਾਂ ਨੂੰ ਪ੍ਰਪੋਜ਼ਾਲ ਦਿੱਤੀ ਕਿ ਜਿਹੜੇ ਸ਼ੱਕ ਨੇ ਓਹ ਕਲੀਅਰ ਹੋ ਸਕਣ ਤੇ ਸਰਕਾਰ ਖੁੱਲ੍ਹੇ ਮਨ ਨਾਲ ਚਰਚਾ ਲਈ ਤਿਆਰ ਹੈ। ਸੁਪਰੀਮ ਕੋਰਟ ਨੇ ਕੁਝ ਸਮੇਂ ਲਾਈ ਖੇਤੀ ਕਾਨੂੰਨਾਂ ਨੂੰ ਪੋਸਟਪੋਨ ਕੀਤਾ ਹੈ। ਅਸੀਂ ਅੱਜ ਕਿਸਾਨਾਂ ਨੂੰ ਵਿਸਥਾਰ ਨਾਲ ਕਿਹਾ ਕਿ ਨੇ ਇਹਨਾਂ ਤੇ ਵਿਚ ਕਰਨਾ ਤਾਂ ਸਮਾਂ ਤਾਂ ਚਾਹੀਦਾ ਹੈ। ਓਹ ਸਮਾਂ 6 ਮਹੀਨੇ ਜਾਂ 1 ਸਾਲ ਹੋ ਸਕਦਾ ਹੈ। ਸਰਕਾਰ 1 ਸਾਲ ਤੋਂ ਡੇਢ ਸਾਲ ਤੱਕ ਕਾਨੂੰਨ ਸਸਪੈਂਡ ਕਰਨ ਨੂੰ ਤਿਆਰ ਹੈ। ਜਿਸ ਦੌਰਾਨ ਕਿਸਾਨ ਤੇ ਸਰਕਾਰ ਚਰਚਾ ਕਰਨ ਤੇ ਕੋਈ ਹੱਲ ਨਿਕਲੇ। ਮੈਨੂੰ ਖੁਸ਼ੀ ਹੈ ਕਿ ਕਿਸਾਨਾਂ ਨੇ ਕਿਹਾ ਕਿ ਉਹ ਇਸ ਪ੍ਰਪੋਜ਼ਲ ਤੇ ਸੋਚ ਵਿਚਾਰ ਕੇ ਸਰਕਾਰ ਨੂੰ ਆਪਣੇ ਫੈਸਲੇ ਬਾਰੇ ਦਸਣਗੇ। ਮੈਨੂੰ ਉਮੀਦ ਹੈ ਕਿ ਜਲਦ ਮਸਲੇ ਦਾ ਹੱਲ ਹੋਏਗਾ।