ਸੁਖਜਿੰਦਰ ਸਿੰਘ ਪੰਜਗਰਾਈਂ
“ਕਾਲੇ ਕਾਨੂੰਨ ਲਾਗੂ ਹੋਣ ਤੇ ਪੁਲਿਸ ਕਾਰਪੋਰੇਟਾਂ ਦੇ ਹੱਥਾਂ ਦੀ ਕਠਪੁਤਲੀ ਬਣ ਜਾਵੇਗੀ”
ਪੰਜਗਰਾਈਂ ਕਲਾਂ, 11 ਫਰਵਰੀ 2021 - ਸ਼੍ਰੀ ਮੁਕਤਸਰ ਸਾਹਿਬ ਦੇ ਗੰਧੜ ਪਿੰਡ ਦੀ 23 ਸਾਲਾ ਮਜਦੂਰ ਆਗੂ ਨੌਦੀਪ ਕੌਰ ਅਤੇ ਬਾਕੀ ਗਿ੍ਰਫਤਾਰ ਕੀਤੇ ਨੌਜਵਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।ਇਹ ਮੰਗ ਨਜਦੀਕੀ ਪਿੰਡ ਭਲੂਰ ਅਤੇ ਧੂੜਕੋਟ ਦੇ ਸਿੰਘੂ ਬਾਰਡਰ ਤੇ ਡਟੇ ਹੋਏ ਕਿਸਾਨਾਂ ਨੇ ਕੀਤੀ। ਉਨ੍ਹਾਂ ਕਿਹਾ ਕਿ ਕਾਰਪੋਰੇਟਾਂ ਦੀ ਧੱਕੇਸ਼ਾਹੀ ਦੀ ਇਸ ਤੋਂ ਵੱਡੀ ਉਦਾਹਰਨ ਹੋਰ ਕੀ ਹੋ ਸਕਦੀ ਹੈ ਕਿ ਹਰਿਆਣਾ ਦੀ ਫੈਕਟਰੀ ਵਿੱਚ ਕੰਮ ਕਰਦੀ ਉਕਤ ਨੌਜਵਾਨ ਜੁਝਾਰੂ ਲੜਕੀ ਨੇ ਫੈਕਟਰੀ ਮਾਲਕਾਂ ਦੀ ਧੱਕੇਸ਼ਾਹੀ ਵਿਰੁੱਧ ਅਵਾਜ ਬੁਲੰਦ ਕੀਤੀ ਸੀ।
ਜਿਸ ਕਰਕੇ ਫੈਕਟਰੀ ਦੇ ਅਮੀਰ ਮਾਲਕਾਂ ਨੇ ਪੁਲਿਸ ਨਾਲ ਗੰਡ ਤੁੰਪ ਕਰਕੇ ਉਸ ਨੂੰ ਹਿੰਸਾ ਦੇ ਝੂਠੇ ਕੇਸ ਵਿੱਚ ਫਸਾ ਕੇ ਜੇਲ ਭੇਜ ਦਿੱਤਾ ਜੋ ਕਿ ਇੱਕ ਮਹੀਨੇ ਤੋਂ ਵੱਧ ਸਮੇ ਤੋਂ ਜੇਲ ਵਿੱਚ ਬੰਦ ਹੈ । ਇਸੇ ਤਰਾਂ ਮੋਦੀ ਸਰਕਾਰ ਦੇ ਕਾਲੇ ਕਾਨੂੰਨ ਲਾਗੂ ਹੋਣ ਤੇ ਜੇਕਰ ਕੋਈ ਧੱਕੇਸ਼ਾਹੀ ਵਿਰੁੱਧ ਬੋਲੇਗਾ ਤਾਂ ਉਸ ਨੂੰ ਵੀ ਕਿਸੇ ਨਾ ਕਿਸੇ ਝੂਠੇ ਕੇਸ ਵਿੱਚ ਫਸਾ ਕੇ ਜੇਲ ਭੇਜਿਆ ਜਾਵੇਗਾ। ਕਾਨੂੰਨ ਲਾਗੂ ਹੋਣ ਤੇ ਸਟੇਟਾਂ ਦੀ ਪੁਲਿਸ ਕਾਰਪੋਰੇਟਾਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਕੰਮ ਕਰੇਗੀ ਕਿਉਕਿ ਅਫਸਰਸ਼ਾਹੀ ਇਹਨਾਂ ਦੇ ਜੇਬ ਵਿੱਚ ਹੋਵੇਗੀ।ਇਸ ਮੌਕੇ ਤੇ ਕਿਸਾਨ ਆਗੂ ਗੁਰਦੀਪ ਸਿੰਘ ਜਟਾਣਾਂ ਨੇ ਕਿਹਾ ਕਿ ਅੱਜ 26 ਜਨਵਰੀ ਲਾਲ ਕਿਲੇ ਹਿੰਸਾ ਦਾ ਬਹਾਨਾ ਬਣਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ ਅਤੇ ਬਹੁਤ ਸਾਰੇ ਨੌਜਵਾਨ ਜੇਲਾਂ ਵਿੱਚ ਬੇਕਸੂਰ ਹੋਣ ਦੇ ਬਾਵਜੂਦ ਵੀ ਬੰਦ ਕਰ ਦਿੱਤੇ ਗਏ ਹਨ ਅਤੇ ਇਹ ਸਿਲਸਿਲਾ ਅੱਜ ਵੀ ਜਾਰੀ ਹੈ।ਇਸ ਤਰਾਂ ਦੀ ਧੱਕੇਸ਼ਾਹੀ ਕਿਸੇ ਵੀ ਕੀਮਤ ਤੇ ਬਰਦਾਸ਼ਿਤ ਨਹੀ ਕੀਤੀ ਜਾਵੇਗੀ।
ਇਸ ਵਾਸਤੇ ਹਰਿਆਣਾ ਅਤੇ ਦਿੱਲੀ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਤੁਰੰਤ ਗਿ੍ਰਫਤਾਰ ਕੀਤੇ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ।ਇਸ ਮੌਕੇ ਤੇ ਕਿਸਾਨਾਂ ਨੇ ਦਿੱਲੀ ਪੁਲਿਸ ਵਿਰੁੱਧ ਜੰਮ ਕੇ ਨਾਅਰੇਬਾਜੀ ਵੀ ਕੀਤੀ।ਇਸ ਮੌਕੇ ਤੇ ਪਿੰਡ ਧੂੜਕੋਟ ਦੇ ਕਿਸਾਨ ਬੂਟਾ ਸਿੰਘ ਬਰਾੜ,ਗੁਰਜੰਟ ਸਿੰਘ ਟਰੈਕਟਰਾਂ ਵਾਲੇ,ਬਲਜੀਤ ਸਿੰਘ ਗਿੱਲ,ਗੁਰਮੀਤ ਸਿੰਘ ਨੰਬਰਦਾਰ,ਨਿਰਮਲ ਸਿੰਘ ਫੌਜੀ,ਕੁਲਦੀਪ ਸਿੰਘ ਖਾਲਸਾ, ਪਿੰਡ ਭਲੂਰ ਦੇ ਕਿਸਾਨ ਜਥੇਦਾਰ ਗੁਰਦੀਪ ਸਿੰਘ ਜਟਾਣਾ,ਰਣਜੀਤ ਸਿੰਘ ਸੰਧੂ,ਲਵਪ੍ਰੀਤ ਸਿੰਘ ਬਰਾੜ, ਸੁਖਮੰਦਰ ਸਿੰਘ ਬਰਾੜ, ਲਵਪ੍ਰੀਤ ਸਿੰਘ ਬਰਾੜ ਆਦਿ ਹਾਜਰ ਸਨ।