ਨਵੀਂ ਦਿੱਲੀ, 16 ਦਸੰਬਰ 2020 - ਕਿਸਾਨੀ ਅੰਦੋਲਨ ਦੇ ਮਸਲੇ 'ਤੇ ਸੁਪਰੀਮ ਕੋਰਟ ਨੇ ਪੰਜਾਬ, ਹਰਿਆਣਾ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ। ਇਸ ਮਸਲੇ 'ਤੇ ਹੁਣ ਵੀਰਵਾਰ ਨੂੰ ਸੁਣਵਾਈ ਹੋਏਗੀ।
ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਅਸੀਂ ਇਸ ਮਾਮਲੇ ਵਿਚ ਇਕ ਕਮੇਟੀ ਕਾਇਮ ਕਰਾਂਗੇ, ਜੋ ਮਸਲੇ ਦਾ ਹੱਲ ਕਰੇਗੀ। ਇਸ ਵਿੱਚ ਕਿਸਾਨ ਸੰਗਠਨ, ਕੇਂਦਰ ਸਰਕਾਰ ਅਤੇ ਹੋਰ ਸ਼ਾਮਲ ਹੋਣਗੇ। ਅਦਾਲਤ ਨੇ ਇਹ ਵੀ ਕਿਹਾ ਕਿ 'ਅਜਿਹਾ ਲੱਗਦਾ ਹੈ ਕਿ ਸਰਕਾਰ ਅਤੇ ਕਿਸਾਨਾਂ ਦਰਮਿਆਨ ਗੱਲਬਾਤ ਨਾਲ ਇਹ ਮਸਲਾ ਹੱਲ ਹੁੰਦਾ ਜਾਪਦਾ ਨਹੀਂ'। ਸੁਪਰੀਮ ਕੋਰਟ ਨੇ ਕਿਹਾ ਕਿ "ਸਰਕਾਰ ਦੀ ਗੱਲਬਾਤ ਅਸਫਲ ਹੋ ਜਾਵੇਗੀ ਅਤੇ ਇਹ ਜਲਦੀ ਹੀ ਕੌਮੀ ਮੁੱਦਾ ਬਣ ਜਾਵੇਗਾ। ਅਸੀਂ ਇੱਕ ਕਮੇਟੀ ਬਣਾ ਕੇ ਮਸਲੇ ਦਾ ਹੱਲ ਕਰਾਂਗੇ।"