← ਪਿਛੇ ਪਰਤੋ
ਕਿਸਾਨ ਮੋਰਚੇ ਨਾਲ ਜੁੜੇ 250 ਟਵਿੱਟਰ ਖਾਤੇ ਆਰਜ਼ੀ ਤੌਰ ਤੇ ਕੀਤੇ ਬੰਦ ਨਵੀਂ ਦਿੱਲੀ, 1 ਫਰਵਰੀ, 2021 : ਦਿੱਲੀ ਦੇ ਬਾਰਡਰਾਂ ’ਤੇ ਇੰਟਰਨੈਟ ’ਤੇ ਪਾਬੰਦੀ ਲਾਉਣ ਤੋਂ ਬਾਅਦ ਅੱਜ ਕੇਂਦਰ ਦੀ ਭਾਜਪਾ ਸਰਕਾਰ ਨੇ ਟਵਿੱਟਰ ਨੂੰ ਸ਼ਿਕਾਇਤ ਕਰ ਕੇ ਕਿਸਾਨ ਸੰਘਰਸ਼ ਨਾਲਜੁੜੇ 200 ਤੋਂ ਟਵਿੱਟਰ ਖਾਤੇ ਬੰਦ ਕਰਵਾ ਦਿੱਤੇ ਹਨ। ਸਸਪੈਂਡ ਕੀਤੇ ਗਏ ਖਾਤਿਆਂ ਵਿਚ ਟਵਿੱਟਰ ਟੂ ਟਰੈਕਟਰ ਦਾ ਅਕਾਉਂਟ ਵੀ ਸ਼ਾਮਲ ਹੈ ਜੋ ਇਸ ਕਿਸਾਨ ਸੰਘਰਸ਼ ਦੌਰਾਨ ਬਹੁਤ ਹਰਮਨ ਪਿਆਰਾ ਹੋਇਆਹੈ। ਇਸ ਤੋਂ ਇਲਾਵਾ ਕਿਸਾਨ ਮੋਰਚੇ ਦੇ ਹਿਮਾਇਤੀ ਮਾਣਿਕ ਗੋਇਲ ਵਰਗੇ ਕਾਰਕੁੰਨਾਂ ਦੇ ਨਿੱਜੀ ਅਕਾਉਂਟ ਵੀਸਸਪੈਂਡ ਕਰ ਦਿੱਤੇ ਗਏ ਹਨ।
Total Responses : 267