ਕੁਲਵਿੰਦਰ ਸਿੰਘ
- "ਕਿਸਾਨ ਪਰਜੀਵੀ ਨਹੀਂ ਬਲਕਿ ਪ੍ਰਧਾਨ ਮੰਤਰੀ ਪਰਜੀਵੀ ਬਣ ਕੇ ਚੂਸ ਰਹੇ ਜਨਤਾ ਦਾ ਖੂਨ"
ਅੰਮ੍ਰਿਤਸਰ, 18 ਫਰਵਰੀ 2021 - ਅੱਜ ਅੰਮ੍ਰਿਤਸਰ ਵਿਖੇ ਰੇਲਵੇ ਸਟੇਸ਼ਨ ਵੱਲਾ ਫਾਟਕ ਬਿਆਸ ਰੇਲਵੇ ਸਟੇਸ਼ਨ ਅਤੇ ਮਾਨਾਂਵਾਲਾ ਰੇਲਵੇ ਸਟੇਸ਼ਨ ਤੇ ਕਿਸਾਨਾਂ ਵੱਲੋਂ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ੧੨ ਵਜੇ ਤੋਂ ੪ ਵਜੇ ਤੱਕ ਰੇਲ ਰੋਕੋ ਅੰਦੋਲਨ ਕੀਤਾ ਗਿਆ ਇਸ ਮੌਕੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਇਕੱਠੇ ਹੋਏ ਸੰਯੁਕਤ ਕਿਸਾਨ ਮੋਰਚਾ ਦੇ ਵੱਖ ਵੱਖ ਆਗੂਆਂ ਵੱਲੋਂ ਕਿਸਾਨਾਂ ਨੂੰ ਸੰਬੋਧਨ ਕੀਤਾ ਗਿਆ।
ਕਿਸਾਨ ਆਜ਼ਾਦ ਸੰਘਰਸ਼ ਕਮੇਟੀ ਦੇ ਮੁਖੀ ਹਰਜੀਤ ਸਿੰਘ ਝੀਤਾ ਨੇ ਕਿਹਾ ਕਿ ਕਿਸਾਨਾਂ ਨੂੰ ਅੰਦੋਲਨ ਜੀਵੀ ਅਤੇ ਪਰਜੀਵੀ ਕਹਿਣ ਵਾਲੇ ਪ੍ਰਧਾਨ ਮੰਤਰੀ ਖੁਦ ਦੇਖ ਪਰਜੀਵੀ ਹਨ ਜੋ ਕਿ ਕਾਰਪੋਰੇਟ ਹੱਥਾਂ ਦੀ ਕਠਪੁਤਲੀ ਬਣ ਕੇ ਲੋਕਾਂ ਨੂੰ ਨਚਾ ਰਹੇ ਹਨ ਅਤੇ ਉਨ੍ਹਾਂ ਦਾ ਖੂਨ ਚੂਸ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਜਿਹੜੇ ਵਿਰੋਧੀ ਧਿਰ ਦੇ ਲੀਡਰ ਅੱਜ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਉਹ ਵੀ ਇਕ ਡਰਾਮਾ ਮਾਤਰ ਹੀ ਹੈ ਉਨ੍ਹਾਂ ਕਿਹਾ ਜੇਕਰ ਸੱਚ ਵਿੱਚ ਹੀ ਕਿਸਾਨਾਂ ਦੇ ਨਾਲ ਹਨ ਤਾਂ ਅਸਤੀਫੇ ਦੇ ਕੇ ਕਿਸਾਨਾਂ ਦੇ ਨਾਲ ਕਿਉਂ ਨਹੀਂ ਉੱਤਰਦੇ ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਵੀ ਜਿਹੜੀਆਂ ਅੱਜ ਦਿਖਾਵੇ ਵਾਸਤੇ ਪ੍ਰਧਾਨ ਮੰਤਰੀ ਦਾ ਵਿਰੋਧ ਕਰ ਰਹੀਆਂ ਹਨ ਅਸਲ ਵਿਚ ਉਸ ਦੇ ਨਾਲ ਹੀ ਹਨ।
ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੇ ਸਪੁੱਤਰ ਮਹਿਤਾਬ ਸਿੰਘ ਸਿਰਸਾ ਨੇ ਕਿਹਾ ਕਿ ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ ਉਦੋਂ ਤਕ ਇਹ ਕਿਸਾਨੀ ਸੰਘਰਸ਼ ਚੱਲਦਾ ਰਹੇਗਾ ਉਨ੍ਹਾਂ ਨੇ ਸਿੰਘੂ ਬਾਰਡਰ ਤੋਂ ਹਾਲ ਵਿਚ ਹੀ ਫੜੇ ਇਕ ਵੱਡੇ ਚੈਨਲ ਦੇ ਪੱਤਰਕਾਰਾਂ ਦੇ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਜਾਣ ਬੁੱਝ ਕੇ ਖਾਲੀ ਖਾਲੀ ਜਗ੍ਹਾ ਵਿਖਾ ਕੇ ਉਸ ਨੂੰ ਆਪਣੇ ਚੈਨਲ ਦੇ ਉੱਤੇ ਕਿਸਾਨਾਂ ਦੇ ਵਿਰੋਧ ਵਿੱਚ ਇਸਤੇਮਾਲ ਕਰਨਾ ਚਾਹ ਰਹੇ ਸਨ ਸਿਰਸਾ ਦੀ ਮੰਨੀਏ ਤਾਂ ਉਹ ਅਖੌਤੀ ਪੱਤਰਕਾਰ ਆਪਣੇ ਕਿਸੇ ਅਫ਼ਸਰ ਜਾਂ ਦੋਸਤ ਨਾਲ ਗੱਲ ਕਰ ਰਿਹਾ ਸੀ ਕਿ "ਕਾਂਡ ਕਰਨਾ ਉਸ ਲਈ ਕੋਈ ਵੱਡੀ ਗੱਲ ਨਹੀਂ ਹੈ।"
ਉਨ੍ਹਾਂ ਨੇ ਕਿਹਾ ਕਿ ਸੰਯੁਕਤ ਮੋਰਚੇ ਦੇ ਕਿਸਾਨ ਜਥੇਬੰਦੀਆਂ ਵੱਲੋਂ ਉਸ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ ਹਾਲਾਂਕਿ ਪਹਿਲਾਂ ਵੀ ਅਜਿਹੇ ਵਿਅਕਤੀਆਂ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਫੜ ਕੇ ਪੁਲਸ ਦੇ ਹਵਾਲੇ ਕੀਤਾ ਗਿਆ ਹੈ ਲੇਕਿਨ ਅੱਜ ਤੱਕ ਉਨ੍ਹਾਂ ਉੱਤੇ ਕੀ ਕਾਰਵਾਈ ਹੋਈ ਕੋਈ ਪਤਾ ਨਹੀਂ ਹੈ ਦੂਸਰੇ ਪਾਸੇ ਕਿਸਾਨ ਨੌਜਵਾਨਾਂ ਨੂੰ ਦੇਸ਼ ਧ੍ਰੋਹੀ ਦਾ ਠੱਪਾ ਲਗਾ ਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਨਾਜਾਇਜ਼ ਤੌਰ ਤੇ ਬੰਦ ਕੀਤਾ ਹੋਇਆ ਹੈ ਉਨ੍ਹਾਂ ਕਿਹਾ ਕਿ ਸਰਕਾਰ ਦੇ ਤਸ਼ੱਦਦ ਦੀ ਹੱਦ ਹੋ ਗਈ ਹੈ ਅਤੇ ਇਹ ਕਿਸਾਨ ਅੰਦੋਲਨ ਉਦੋਂ ਤੱਕ ਚੱਲੇਗਾ ਜਦੋਂ ਤੱਕ ਇਹ ਤਸ਼ੱਦਦ ਮੁਕ ਨਹੀਂ ਚਾਹੁੰਦਾ।