ਬ੍ਰਿਟਿਸ਼ ਕੋਲੰਬੀਆ, 26 ਫਰਵਰੀ 2021 - ਗ੍ਰੇਟਰ ਵੈਨਕੁਵਰ ਦੇ ਬੀ.ਸੀ ਖੇਤਰ ਬਰਨਬੀ ਵਿੱਚ ਐਨਡੀਪੀ ਸਿੱਖ ਐਮ.ਪੀ ਜਗਮੀਤ ਸਿੰਘ ਦੇ ਦਫਤਰ ਬਾਹਰ ਭਾਰਤੀ ਮੂਲ ਦੇ ਕੁਝ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ 'ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਉਨ੍ਹਾਂ ਨੂੰ ਖਾਲਿਸਤਾਨ ਸਮਰਥਕਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ।'
ਇੱਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ, "ਅਸੀਂ ਕਿਸਾਨ ਅੰਦੋਲਨ ਦੇ ਵਿਰੁੱਧ ਨਹੀਂ ਹਾਂ ਪਰ ਇਹ ਅੰਦੋਲਨ ਅਸਲ ਵਿੱਚ ਇੱਕ ਖਾਲਿਸਤਾਨੀ ਲਹਿਰ ਵਿੱਚ ਬਦਲ ਗਿਆ ਹੈ ਜੋ ਕਿ ਹੁਣ ਕੈਨੇਡਾ 'ਚ ਘੱਟ ਗਿਣਤੀ ਹਿੰਦੂਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਅਸੀਂ ਸਾਡੇ ਲੀਡਰਾਂ ਤੋਂ ਇਹੀ ਉਮੀਦ ਕਰਦੇ ਹਾਂ ਕਿ ਉਹ ਕਿਸੇ ਵੀ ਭੇਦਭਾਵ ਦੇ ਬਿਨਾ ਸਭ ਦੀ ਸੁਰੱਖਿਆ ਕਰਨ।"
ਏਜੰਸੀ