ਨਵੀਂ ਦਿੱਲੀ, 12 ਫਰਵਰੀ 2021 - ਮਜ਼ਦੂਰ ਆਗੂ ਨੌਦੀਪ ਕੌਰ ਨੂੰ ਇੱਕ ਕੇਸ 'ਚੋਂ ਜ਼ਮਾਨਤ ਮਿਲ ਗਈ ਹੈ ਜਦਕਿ ਜੇਲ੍ਹ 'ਚੋਂ ਬਾਹਰ ਆਉਣ ਲਈ ਦੋ ਹੋਰ ਕੇਸਾਂ 'ਚੋਂ ਅਜੇ ਜ਼ਮਾਨਤ ਮਿਲਣੀ ਬਾਕੀ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਦਿੱਲੀ ਸਿੱਖ ਗੁ. ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਨੌਦੀਪ ਨੂੰ ਇੱਕ ਕੇਸ 'ਚੋਂ ਜ਼ਮਾਨਤ ਮਿਲ ਗਈ ਹੈ। ਨੌਦੀਪ 'ਤੇ ਕੁੱਲ ਤਿੰਨ ਕੇਸ ਦਰਜ ਹਨ, ਇੱਕ 2020 ਦਸੰਬਰ ਦੀ ਐਫ.ਆਈ.ਆਰ 'ਚ ਬੇਲ ਮਿਲੀ ਹੈ, ਦੂਜੀ ਐਫ.ਆਈ,ਆਰ. 2021 'ਚ ਦਰਜ ਹੋਈ ਹੈ। ਤੀਜੀ ਐਫ.ਆਈ.ਆਰ 'ਚ 307 ਧਾਰਾ ਲੱਗੀ ਹੈ ਤੇ ਉਸ 'ਚ ਪਹਿਲਾਂ ਬੇਲ ਰਿਜੈਕਟ ਹੋ ਚੁੱਕੀ ਹੈ। ਸਿਰਸਾ ਨੇ ਕਿਹਾ ਕਿ ਨੌਦੀਪ ਦੇ ਪਰਿਵਾਰ ਨਾਲ ਉਹ ਲਗਾਤਾਰ ਰਾਬਤੇ 'ਚ ਨੇ ਤੇ ਅਗਲੇ ਹਫਤੇ ਤੱਕ ਨੌਦੀਪ ਜੇਲ੍ਹ 'ਚੋਂ ਬਾਹਰ ਹੋਏਗੀ।
ਇਸਦੇ ਨਾਲ ਹੀ ਸਿਰਸਾ ਨੇ ਦੋ ਹੋਰ ਗ੍ਰਿਫ਼ਤਾਰ ਹੋਏ 80 ਸਾਲਾ ਤੇ 70 ਸਾਲਾ ਬਜ਼ੁਰਗ ਗੁਰਮੁਖ ਸਿੰਘ ਅਤੇ ਜੀਤ ਸਿੰਘ ਦੀ ਜ਼ਮਾਨਤ ਹੋ ਗਈ ਹੈ। ਸਿਰਸਾ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇੰਨ੍ਹਾਂ ਦੀ ਜ਼ਮਾਨਤ ਕਰਾਉਣ ਵਾਸਤੇ ਵਕੀਲ ਰਮੇਸ਼ ਗੁਪਤਾ ਨੇ ਬਿਨਾ ਕਿਸੇ ਫੀਸ ਲਿਆਂ ਹੀ ਦੋਹਾਂ ਦੀ ਜ਼ਮਾਨਤ ਕਰਾਈ ਹੈ।
ਵੀਡੀੳ ਵੀ ਦੇਖੋ: