ਰਵੀ ਜੱਖੂ
ਚੰਡੀਗੜ੍ਹ, 11 ਮਾਰਚ 2021 - ਦਿੱਲੀ ਬਾਰਡਰਾਂ ‘ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਮੋਰਚਾ ਲਾਈ ਬੈਠੇ ਕਿਸਾਨਾਂ ਨੇ ਹੁਣ ਦੇਸ਼ ਦੇ ਬਾਕੀ ਸੂਬਿਆਂ ਵਿੱਚ ਵੀ ਕੇਂਦਰ ਸਰਕਾਰ ਖ਼ਿਲਾਫ਼ ਪ੍ਰਚਾਰ ਮੋਰਚਾ ਖੋਲ੍ਹ ਦਿੱਤਾ। ਜਿਸਦੇ ਤਹਿਤ ਕਿਸਾਨ ਆਗੂਆਂ ਵੱਲੋ ਜਿੰਨ੍ਹਾਂ ਸੂਬਿਆਂ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ ਉੱਥੇ ਜਾ ਕਿ ਕੇਂਦਰ ਸਰਕਾਰ ਖ਼ਿਲਾਫ਼ ਪ੍ਰਚਾਰ ਕੀਤਾ ਜਾਵੇਗਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦੇ ਦੱਸਿਆ ਕਿ ਦੇਸ਼ ਦੇ ਜਿਨ੍ਹਾਂ ਸੂਬਿਆਂ ਵਿੱਚ ਚੋਣਾਂ ਹੋਣ ਜਾ ਰਹੀਆ ਹਨ। ਉਥੇ ਕਿਸਾਨ ਆਗੂਆਂ ਵੱਲੋ ਜਾ ਕਿ ਬੀ.ਜੇ.ਪੀ. ਸਰਕਾਰ ਦਾ ਵਿਰੋਧ ਕੀਤਾ ਜਾਵੇਗਾ। ਇੱਥੇ ਕਿਸਾਨ ਆਗੂਆਂ ਨੇ ਸਾਫ਼ ਕੀਤਾ ਕਿ ਉਹ ਸੂਬੇ ਦੇ ਲੋਕਾਂ ਨੂੰ ਸਿਰਫ ਬੀ.ਜੇ.ਪੀ. ਵੋਟਾਂ ਨਾ ਪਾਉਣ ਦੀ ਆਪੀਲ ਕਰਨਗੇ, ਪਰ ਕਿਸੇ ਵੀ ਪਾਰਟੀ ਜਾ ਉਮੀਦਵਾਰ ਦਾ ਪ੍ਰਚਾਰ ਨਹੀਂ ਕਰਣਗੇ। ਇਸ ਸੰਬੰਧੀ ਚੋਣਾਂ ਹੋਣ ਜਾ ਰਹੇ ਸੂਬਿਆਂ ਵਿੱਚ ਵੱਖ-ਵੱਖ ਕਿਸਾਨ ਆਗੂਆਂ ਦੀ ਟੀਮਾਂ ਜਾ ਚੁਕੀਆਂ ਹਨ।
ਇਸ ਸੰਬੰਧੀ ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋ ਪਾਸ ਕੀਤੇ ਖੇਤੀ ਕਾਨੂੰਨੀ ਨੂੰ ਰੱਦ ਕਰਵਾਕੇ ਹੀ ਰਹਿਣਗੇ।
ਇਸ ਸਮੇਂ ਦੇਸ਼ ਦੇ 5 ਸੂਬਿਆਂ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਪੱਛਮ ਬੰਗਾਲ, ਅਸਾਮ, ਤਮਿਲਨਾਡੂ, ਕਰੇਲਾ ਅਤੇ ਪੂਡੁਚੇਰੀ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ ।