Photo Source Laxmi Kanta Chawla Twitter
ਨਵੀਂ ਦਿੱਲੀ, 19 ਜਨਵਰੀ 2021 - ਭੈਣ ਜੀ ਲਕਸ਼ਮੀਕਾਂਤਾ ਚਾਵਲਾ ਦੇ ਨਾਮ ਤੋਂ ਜਾਣੇ ਜਾਂਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਦੀ ਸੀਨੀਅਰ ਲੀਡਰ ਨੇ ਕਿਸਾਨਾਂ ਦੇ ਹੱਕ ਵਿਚ ਇਕ ਵੀਡੀਓ ਜਾਰੀ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਇਹ ਅਪੀਲ ਕੀਤੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਜਲਦ ਹੀ ਮੰਨ ਕੇ ਤਿੰਨੇ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ।
ਉਨ੍ਹਾਂ ਨੇ ਕੇਂਦਰ ਵੱਲੋਂ ਇਸ ਕਾਨੂੰਨ ਵਿੱਚ ਸੋਧ ਜਿਸ ਵਿੱਚ ਇਕ ਕਿਸਾਨ ਕੰਪਨੀ ਦੇ ਨਾਲ ਕਿਸੇ ਤਰ੍ਹਾਂ ਦਾ ਝਗੜਾ ਹੋਣ ਤੇ ਐੱਸ ਡੀ ਐੱਮ ਦੀ ਅਦਾਲਤ ਵਿੱਚ ਜਾ ਸਕਦਾ ਸੀ, ਹੁਣ ਉਹ ਵੱਡੀ ਅਦਾਲਤ ਵਿੱਚ ਵੀ ਜਾ ਸਕਦਾ ਹੈ ਨੂੰ ਦੱਸਦੇ ਹੋਏ ਵੱਡੀ ਅਦਾਲਤਾਂ ਵਿਚ ਪੈਂਡਿੰਗ ਪਏ ਲੱਖਾਂ ਕੇਸਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੋ ਏਕੜ ਵਾਲਾ ਕਿਸਾਨ ਸਰਕਾਰ ਅਦਾਲਤਾਂ ਵਿੱਚ ਭੇਜ ਕੇ ਉਸ ਨੂੰ ਖੁਆਰ ਕਰਨਾ ਚਾਹੁੰਦੇ ਹੋ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਰਕਾਰ ਕੀ ਸਮਝਦੀ ਹੈ ਕਿ ਉਹ ਬਹੁਤ ਅਮੀਰ ਹਨ ਜੋ ਕਿ ਅਦਾਲਤਾਂ ਦੇ ਚੱਕਰ ਅਤੇ ਪੈਸੇ ਲਾਉਣਗੇ।
ਉਨ੍ਹਾਂ ਨੇ ਕੇਂਦਰ ਸਰਕਾਰ ਵਿਚ ਬੈਠੇ ਅਫ਼ਸਰਸ਼ਾਹੀ ਨੂੰ ਲਤਾੜਦੇ ਹੋਏ ਕਿਹਾ ਕਿ ਅਜਿਹੇ ਅਫ਼ਸਰਾਂ ਦੀ ਛੁੱਟੀ ਕਰ ਦੇਣੀ ਚਾਹੀਦੀ ਹੈ ਜੋ ਅਜਿਹੇ ਜਨਤਾ ਵਿਰੋਧੀ ਬਿੱਲ ਬਣਾ ਕੇ ਸਰਕਾਰ ਨੂੰ ਦਿੰਦੇ ਹਨ ਅਤੇ ਉਹ ਰੱਬ ਕੋਲੋਂ ਅਰਦਾਸ ਕਰਦੇ ਹਨ ਕਿ ਅਜਿਹੇ ਅਫ਼ਸਰਾਂ ਦੇ ਦਿਮਾਗ ਵਿੱਚ ਪਰਮਾਤਮਾ ਸਦ ਬੁੱਧੀ ਬਖ਼ਸ਼ੇ ਤਾਂ ਜੋ ਉਹ ਜਨਤਾ ਵਿਰੋਧੀ ਨਹੀਂ ਬਲਕਿ ਜਨਤਾ ਦੇ ਹੱਕ ਵਿੱਚ ਕਾਨੂੰਨ ਬਣਾਉਣ ਉਨ੍ਹਾਂ ਨੇ ਕਿਹਾ ਕਿ ਪਹਿਲੇ ਇਨ੍ਹਾਂ ਅਫਸਰਾਂ ਵੱਲੋਂ ਹੀ ਪਰਾਲੀ ਸਾੜਨ ਤੇ ਇੱਕ ਕਰੋੜ ਰੁਪਏ ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਦਾ ਬਿੱਲ ਪਾਸ ਕੀਤਾ ਗਿਆ ਸੀ। ਜੋ ਕਿ ਬਾਅਦ ਵਿੱਚ ਬਦਲ ਦਿੱਤਾ ਗਿਆ ਇਸੇ ਤਰ੍ਹਾਂ ਹੀ ਕਾਲੇ ਕਾਨੂੰਨਾਂ ਨੂੰ ਵੀ ਬਦਲ ਦੇਣਾ ਚਾਹੀਦਾ ਹੈ ਅਤੇ ਪਿਛਲੇ ਤਿੰਨ ਮਹੀਨਿਆਂ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ ਵਿਚ ਕੇਂਦਰ ਸਰਕਾਰ ਨੂੰ ਇਹ ਤਿੰਨੇ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ।