ਬੀਬੀ ਜਸਵਿੰਦਰ ਕੌਰ ਸਾਬਕਾ ਸਰਪੰਚ ਦੀ ਅਗਵਾਈ ਹੇਠ ਮੋਦੀ ਸਰਕਾਰ ਦਾ ਪੁਤਲਾ ਫੂਕ ਦੀਆਂ ਬੀਬੀਆਂ
ਔਰਤਾਂ ਹਮੇਸ਼ਾਂ ਕਿਸਾਨੀ ਦਾ ਅਹਿਮ ਹਿੱਸਾ ਹੈ- ਬੀਬੀ ਜਸਵਿੰਦਰ ਕੌਰ ਟਿੱਬਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 18 ਜਨਵਰੀ 2021 ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਪਿਛਲੇ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ 18 ਜਨਵਰੀ ਨੂੰ ਮਹਿਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ ਇਸੇ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਸੁਲਤਾਨਪੁਰ ਲੋਧੀ ਵੱਲੋਂ ਬੀਬੀਆਂ ਦੇ ਜੱਥੇ ਨੇ ਅੱਜ ਕਿਸਾਨ ਮਹਿਲਾ ਦਿਵਸ ਦੇ ਮੌਕੇ ਤੇ ਸੁਲਤਾਨਪੁਰ ਲੋਧੀ ਦੇ ਗਰਾਰੀ ਚੌਂਕ ਵਿਖੇ ਮੋਦੀ ਸਰਕਾਰ ਦਾ ਪੁਤਲਾ ਬੀਬੀ ਜਸਵਿੰਦਰ ਕੌਰ ਸਾਬਕਾ ਸਰਪੰਚ ਦੀ ਅਗਵਾਈ ਵਿਚ ਪੁਤਲਾ ਫੂਕਿਆ ਗਿਆ। ਇਸ ਸਮੇ ਬੀਬੀ ਜਸਵਿੰਦਰ ਕੌਰ ਸਾਬਕਾ ਸਰਪੰਚ ਨੇ ਕਿਹਾ ਕਿ ਔਰਤ ਹਮੇਸ਼ਾ ਹੀ ਕਿਸਾਨੀ ਦਾ ਅਹਿਮ ਹਿੱਸਾ ਰਹੀ ਹੈ। ਉਹਨਾਂ ਕਿਹਾ ਕਿ ਇਹ ਵਿਚਾਰ ਤਿਆਗ ਦੇਣਾ ਚਾਹੀਦਾ ਹੈ। ਕਿ ਔਰਤ ਰਸੋਈ ਦੇ ਕੰਮ ਤੱਕ ਹੀ ਸੀਮਤ ਹੈ, ਪਰ ਅੱਜ ਔਰਤ ਹਰ ਖੇਤਰ ਦੇ ਨਾਲ ਨਾਲ ਕਿਸਾਨੀ ਵਿੱਚ ਤੇ ਕਿਸਾਨੀ ਸੰਘਰਸ਼ ਵਿੱਚ ਔਰਤਾਂ ਸਭ ਤੋਂ ਮੋਹਰਲੀਆਂ ਕਤਾਰਾਂ ਵਿੱਚ ਹੈ। ਇਸ ਮੌਕੇ ਬੀਬੀਆ ਦੇ ਜਥੇ ਨੇ ਸੰਕਲਪ ਲਿਆਂ, ਕਿ ਜਦ ਤੱਕ ਕਾਲੇ ਖੇਤੀ ਤਿੰਨੇ ਕਾਨੂੰਨ ਰੱਦ ਨਹੀ ਹੁੰਦੇ। ਤਦ ਤੱਕ ਚਲ ਰਹੇ ਸੰਘਰਸ਼ ਵਿਚ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਹਰ ਸੰਘਰਸ਼ ਵਿਚ ਆਪਣਾ ਯੋਗਦਾਨ ਪਾਉਂਦੀਆ ਰਹਿਣਗੀਆ । ਇਸ ਮੌਕੇ ਕੁਲਜੀਤ ਕੌਰ, ਗੁਰਦੇਵ ਕੌਰ, ਹਰਭਜਨ ਕੌਰ, ਮਨਜੀਤ ਕੌਰ ਨਿਰਮਲ ਕੌਰ , ਹਰਪ੍ਰੀਤ ਕੌਰ, ਤਰਵਿੰਦਰ ਕੌਰ, ਮਨਿੰਦਰ ਕੌਰ, ਜਗੀਰ ਕੌਰ, ਜਸਬੀਰ ਕੌਰ ਤਖੀਆ ,ਮਨਜੀਤ ਕੌਰ, ਜਸਬੀਰ ਕੌਰ, ਪੂਰਨ ਕੌਰ ,ਕਮਲਜੀਤ ਕੌਰ, ਗੁਰਮੀਤ ਕੌਰ, ਬੰਤ ਕੌਰ , ਸੁਖਪ੍ਰੀਤ ਸਿੰਘ ਪੱਸਣ ਕਦੀਮ, ਸਰਵਨ ਸਿੰਘ ਬਾਊਪੁਰ ,ਤਰਲੋਚਨ ਸਿੰਘ ਅਮਰਕੋਟ ,ਅਮਰਜੀਤ ਸਿੰਘ ਟਿੱਬਾ ,ਲਖਵਿੰਦਰ ਸਿੰਘ ਸ਼ਾਹਜਹਾਨ ਪੁਰ, ਹਾਕਮ ਸਿੰਘ ਸ਼ਾਹਜਹਾਨ ਪੁਰ, ਚਮਕੌਰ ਸਿੰਘ ਬੂਲੇ, ਗੁਰਭੇਜ ਤੋਤੀ, ਹਰਜੀਤ ਸਿੰਘ ਹਾਜ਼ਰ ਸਨ ।
ਇਸ ਤੋਂ ਇਲਾਵਾ ਕੁਲ ਹਿੰਦ ਕਿਸਾਨ ਸਭਾ ਦੀ ਆਗੂ ਬੀਬੀ ਸ਼ਰਨਜੀਤ ਕੌਰ, ਸੁਰਜੀਤ ਕੌਰ, ਜਸਵਿੰਦਰ ਕੌਰ, ਜਸਵੀਰ ਕੌਰ, ਅਕਵਿੰਦਰ ਕੌਰ ਧਾਲੀਵਾਲ, ਹਰਵਿੰਦਰ ਕੌਰ, ਮਨਜੀਤ ਕੌਰ ਸੁਲਤਾਨਪੁਰ ਲੋਧੀ, ਸਿਮਰਨਜੀਤ ਕੌਰ ਸੋਨੀਆ ਭੌਰ, ਅਨਮੋਲਪ੍ਰੀਤ ਕੌਰ, ਆਦਿ ਨੇ ਵੀ ਮਹਿਲਾ ਕਿਸਾਨ ਦਿਵਸ ਤੇ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਦੀ ਹਮਾਇਤ ਕੀਤੀ।