ਕੁਲਵੰਤ ਸਿੰਘ ਬੱਬੂ
ਘਨੌਰ 18 ਫਰਵਰੀ 2021 - ਹਲਕਾ ਘਨੌਰ ਦੇ ਪਿੰਡ ਮੰਜੌਲੀ ਤੋਂ ਸਰਪੰਚ ਚਮਕੋਰ ਤੇ ਰਵਿੰਦਰ ਸਿੰਘ ਸੂਦ ਹੈਪੀ ਘਨੌਰ ਦੀ ਰਹਿਨੁਮਾਈ ਹੇਠ ਕਾਲੇ ਕਾਨੂੰਨਾਂ ਖਿਲਾਫ਼ ਦਿੱਲੀ ਸਿੰਘੂ ਬਾਰਡਰ ਤੇ ਚੱਲ ਰਹੇ ਸਘੰਰਸ਼ ਵਿੱਚ ਸ਼ਮੁਲੀਅਤ ਪਾਉਣ ਲਈ ਨੌਜਵਾਨਾ ਤੇ ਕਿਸਾਨਾਂ ਨੇ ਕੁੱਚ ਕੀਤਾ ਇਸ ਦੋਰਾਨ ਨੌੌਜਵਾਨਾਾ ਨੇ ਬੋਲਦਿਆਂ ਕਿਹਾ ਕਿ ਅਸੀਂ ਹਰ ਹਫਤੇ 10-12 ਨੌਜਵਾਨਾਂ ਦਾ ਜਥਾ ਦਿਿੱਲੀ ਸੰਘਰਸ਼ ਵਿੱਚ ਲੇ ਕੇ ਜਾਾਂ ਰਹੇ ਹਾਂ ਅਸੀਂ ਉਦੋਂ ਤੱਕ ਸੰਘਰਸ਼ ਵਿੱਚ ਵੱਧ ਤੋਂ ਵੱਧ ਸ਼ਮੁਲੀਅਤ ਪਾਉਣ ਵਿੱਚ ਤਤਪਰ ਰਹਾਂਗੇ ਜਦੋਂ ਤੱਕ ਸੈਂਟਰ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ।ਇਸ ਮੌਕੇ ਚਰਨਜੀਤ ਸਿੰਘ, ਸੁਖਚੈਨ ਸਿੰਘ ਬੀ-ਕੇ-ਯੂੂ ਨੌਜਵਾਨ ਰਾਜੇਵਾਲ, ਗੁਰਵਿੰਦਰ ਸਿੰਘ, ਹਰਭਜਨ ਸਿੰਘ, ਮਨਪ੍ਰੀਤ ਸਿੰਘ, ਗੁਰਜੰਟ ਸਿੰਘ, ਹਰਜੀਤ ਸਿੰਘ, ਬਲਵੀਰ ਸਿੰਘ ਸਮੇਤ ਹੋਰ ਵੀ ਬਹੁਤ ਸਾਰੇ ਨੌਜਵਾਨ ਤੇ ਕਿਸਾਨ ਹਾਜ਼ਰ ਸਨ।